ਫੀਫਾ ਵਿਸ਼ਵ ਕੱਪ 2026 ਵਿੱਚ ਅਰਜਨਟੀਨਾ ਨੇ ਆਪਣਾ ਖਿਤਾਬ ਬਚਾਉਣ ਦੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਪਰ ਮੈਚ ਦੀ ਸਭ ਤੋਂ ਵੱਡੀ ਕਹਾਣੀ ਇੱਕ ਵਾਰ ਫਿਰ ਲਿਓਨਲ ਮੈਸੀ ਸੀ।38 ਸਾਲਾ ਸੁਪਰਸਟਾਰ ਨੇ ਆਪਣੇ 200ਵੇਂ ਅੰਤਰਰਾਸ਼ਟਰੀ ਮੈਚ ਅਤੇ ਰਿਕਾਰਡ ਛੇਵੇਂ ਵਿਸ਼ਵ ਕੱਪ ਵਿੱਚ, ਇੱਕ ਅਜਿਹਾ ਪ੍ਰਦਰਸ਼ਨ ਕੀਤਾ ਜਿਸਨੂੰ ਫੁੱਟਬਾਲ ਪ੍ਰਸ਼ੰਸਕ ਲੰਬੇ ਸਮੇਂ ਤੱਕ ਯਾਦ ਰੱਖਣਗੇ।ਕੈਂਸਾਸ ਸਿਟੀ ਦੇ GEHA ਫੀਲਡ ਏਟ ਐਰੋਹੈੱਡ ਸਟੇਡੀਅਮ ਵਿੱਚ ਮੈਸੀ ਨੇ ਇੱਕ ਸ਼ਾਨਦਾਰ ਹੈਟ੍ਰਿਕ ਕੀਤੀ ਜਿਸ ਨਾਲ ਅਰਜਨਟੀਨਾ ਨੇ ਅਲਜੀਰੀਆ ‘ਤੇ 3-0 ਦੀ ਜਿੱਤ ਦਰਜ ਕੀਤੀ। ਇਸ ਦੇ ਨਾਲ, ਉਸਨੇ ਆਪਣੇ ਵਿਸ਼ਵ ਕੱਪ ਗੋਲਾਂ ਦੀ ਗਿਣਤੀ 16 ਤੱਕ ਪਹੁੰਚਾ ਦਿੱਤੀ ਹੈ ਅਤੇ ਜਰਮਨੀ ਦੇ ਮਹਾਨ ਸਟ੍ਰਾਈਕਰ ਮਿਰੋਸਲਾਵ ਕਲੋਜ਼ ਦੇ ਆਲ-ਟਾਈਮ ਰਿਕਾਰਡ ਦੀ ਬਰਾਬਰੀ ਕੀਤੀ। ਇਹ ਮੈਸੀ ਦੇ ਵਿਸ਼ਵ ਕੱਪ ਕਰੀਅਰ ਦੀ ਪਹਿਲੀ ਹੈਟ੍ਰਿਕ ਵੀ ਹੈ। ਨਾਲ ਹੀ ਉਹ ਟੂਰਨਾਮੈਂਟ ਦੇ ਇਤਿਹਾਸ ਕ੍ਰਿਸਟੀਆਨੋ ਰੋਨਾਲਡੋ ਦੇ ਰਿਕਾਰਡ ਨੂੰ ਪਛਾੜਦੇ ਹੋਏ ਟੂਰਨਾਮੈਂਟ ਦੇ ਇਤਿਹਾਸ ਵਿੱਚ ਹੈਟ੍ਰਿਕ ਮਾਰਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਵੀ ਬਣ ਗਿਆ।
ਠੀਕ 20 ਸਾਲ ਪਹਿਲਾਂ, 16 ਜੂਨ, 2006 ਨੂੰ, ਮੈਸੀ ਨੇ ਸਰਬੀਆ ਅਤੇ ਮੋਂਟੇਨੇਗਰੋ ਵਿਰੁੱਧ ਆਪਣਾ ਪਹਿਲਾ ਵਿਸ਼ਵ ਕੱਪ ਗੋਲ ਕੀਤਾ ਸੀ। ਹੁਣ, ਉਸੇ ਤਾਰੀਖ ਨੂੰ, ਉਸਨੇ ਇੱਕ ਹੋਰ ਇਤਿਹਾਸਕ ਅਧਿਆਇ ਜੋੜਿਆ। ਇਸ ਦੇ ਨਾਲ, ਮੈਸੀ ਪੰਜ ਵੱਖ-ਵੱਖ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲੇ ਪੁਰਸ਼ ਫੁੱਟਬਾਲ ਵਿੱਚ ਸਿਰਫ ਦੂਜੇ ਖਿਡਾਰੀ ਬਣ ਗਏ। ਉਨ੍ਹਾਂ ਤੋਂ ਪਹਿਲਾਂ, ਸਿਰਫ ਕ੍ਰਿਸਟੀਆਨੋ ਰੋਨਾਲਡੋ ਨੇ ਇਹ ਕਾਰਨਾਮਾ ਕੀਤਾ ਸੀ।