
Skip to content

ਵੈਲਕਮ ਪੰਜਾਬ ਦੀ ਯਤਨਾਂ ਸਦਕਾ ਅੱਜ ਲੁਟੇਰੀ ਕੁੜੀ ਫੜੀ ਗਈ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ):- ਕੁਝ ਦਿਨ ਪਹਿਲਾਂ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ, ਜਦੋਂ ਇੱਕ ਬਜ਼ੁਰਗ ਵਿਅਕਤੀ ਜੋ ਸਰੀਰਕ ਤੌਰ ‘ਤੇ ਠੀਕ ਨਹੀਂ ਸਨ ਅਤੇ ਤੁਰਨ-ਫਿਰਨ ਵਿੱਚ ਵੀ ਅਸਮਰੱਥ ਸਨ, ਆਪਣੇ ਘਰ ਦੇ ਬਾਹਰ ਬੈਠੇ ਹੋਏ ਸਨ। ਇਸ ਦੌਰਾਨ ਇੱਕ ਨੌਜਵਾਨ ਕੁੜੀ ਉੱਥੇ ਆਈ ਅਤੇ ਗੱਲਾਂ-ਬਾਤਾਂ ਕਰਦਿਆਂ ਮੌਕਾ ਦੇਖ ਕੇ ਬਜ਼ੁਰਗ ਦੀ ਜੇਬ ਵਿਚੋਂ ਪਰਸ ਕੱਢ ਕੇ ਕਰੀਬ 20 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਈ ਸੀ।

ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਰੋਸ ਸੀ ਅਤੇ ਲੋਕ ਲਗਾਤਾਰ ਉਸ ਕੁੜੀ ਦੀ ਭਾਲ ਕਰ ਰਹੇ ਸਨ। ਅੱਜ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਮਿਲੀ ਕਿ ਸ਼ੱਕੀ ਕੁੜੀ 120 ਫੁੱਟ ਰੋਡ ਵਾਲੇ ਇਲਾਕੇ ਵਿੱਚ ਘੁੰਮਦੀ ਦੇਖੀ ਗਈ ਹੈ। ਜਾਣਕਾਰੀ ਮਿਲਦਿਆਂ ਹੀ ਲੋਕ ਮੌਕੇ ‘ਤੇ ਪਹੁੰਚੇ।
ਇਸ ਦੌਰਾਨ ਵੈਲਕਮ ਪੰਜਾਬ ਨਿਊਜ਼ ਦੀ ਟੀਮ ਵੀ ਉੱਥੇ ਮੌਜੂਦ ਸੀ। ਟੀਮ ਅਤੇ ਸਥਾਨਕ ਲੋਕਾਂ ਨੇ ਮੌਕੇ ‘ਤੇ ਉਸ ਕੁੜੀ ਨੂੰ ਰੋਕਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਕੁੜੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਵੱਲੋਂ ਮਾਮਲੇ ਸਬੰਧੀ ਐੱਫਆਈਆਰ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਸ ਕੁੜੀ ਦਾ ਹੋਰ ਕਿਸੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਵੀ ਕੋਈ ਸੰਬੰਧ ਹੈ ਜਾਂ ਨਹੀਂ।
ਇਲਾਕਾ ਨਿਵਾਸੀਆਂ ਨੇ ਵੀ ਜਾਗਰੂਕਤਾ ਦਿਖਾਉਂਦਿਆਂ ਪੁਲਿਸ ਦੀ ਮਦਦ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਤੁਰੰਤ ਜਾਣਕਾਰੀ ਸਾਂਝੀ ਕੀਤੀ ਜਾਵੇ।
ਨੋਟ: ਪੁਲਿਸ ਜਾਂਚ ਪੂਰੀ ਹੋਣ ਤੱਕ ਦੋਸ਼ ਸਾਬਤ ਨਹੀਂ ਮੰਨਿਆ ਜਾਂਦਾ।
Related