
Skip to content
ਕਪਤਾਨ ਸ਼੍ਰੇਅਸ ਅਈਅਰ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ, ਪੰਜਾਬ ਕਿੰਗਜ਼ ਨੇ ਕੁਆਲੀਫਾਇਰ-2 ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈ.ਪੀ.ਐਲ. 2025 ਦੇ ਫ਼ਾਈਨਲ ਵਿਚ ਜਗ੍ਹਾ ਬਣਾ ਲਈ ਹੈ।ਪੰਜਾਬ ਕਿੰਗਜ਼ ਨੇ ਆਈ.ਪੀ.ਐਲ. 2025 ਦੇ ਕੁਆਲੀਫ਼ਾਇਰ-2 ’ਚ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ, ਟੀਮ 11 ਸਾਲਾਂ ਬਾਅਦ ਆਈ.ਪੀ.ਐਲ. ਫ਼ਾਈਨਲ ’ਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ, ਟੀਮ ਨੇ 2014 ਸੀਜ਼ਨ ਦਾ ਖ਼ਿਤਾਬੀ ਮੈਚ ਖੇਡਿਆ ਸੀ। ਹੁਣ ਫ਼ਾਈਨਲ ਅੱਜ ਪੰਜਾਬ ਅਤੇ ਬੰਗਲੁਰੂ ਵਿਚਕਾਰ ਖੇਡਿਆ ਜਾਵੇਗਾ।ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪੰਜਾਬ ਨੇ 19 ਓਵਰਾਂ ’ਚ 204 ਦੌੜਾਂ ਦੇ ਟੀਚੇ ਹਾਸਲ ਕਰ ਲਿਆ । ਕਪਤਾਨ ਸ਼੍ਰੇਅਸ ਨੇ ਛਿੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਉਨ੍ਹਾਂ ਨੇ 41 ਗੇਂਦਾਂ ’ਤੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ।ਇਸ ਪਾਰੀ ’ਚ 5 ਚੌਕੇ ਅਤੇ 8 ਛਿੱਕੇ ਸ਼ਾਮਲ ਸਨ। ਉਨ੍ਹਾਂ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਸ਼੍ਰੇਅਸ ਤੋਂ ਇਲਾਵਾ ਨੇਹਲ ਵਢੇਰਾ ਨੇ 48 ਅਤੇ ਜੋਸ਼ ਇੰਗਲਿਸ ਨੇ 38 ਦੌੜਾਂ ਬਣਾਈਆਂ। ਅਸ਼ਵਨੀ ਕੁਮਾਰ ਨੇ ਦੋ ਵਿਕਟਾਂ ਲਈਆਂ। ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਦੇ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਨੇ 44-44 ਦੌੜਾਂ ਦੀ ਪਾਰੀ ਖੇਡੀ। ਜੌਨੀ ਬੇਅਰਸਟੋ ਨੇ 38 ਦੌੜਾਂ ਬਣਾਈਆਂ। ਪੰਜਾਬ ਲਈ ਅਜ਼ਮਤੁੱਲਾਹ ਉਮਰਜ਼ਈ ਨੇ 2 ਵਿਕਟਾਂ ਲਈਆਂ। (ਏਜੰਸੀ)Related