ਫਿਰੋਜ਼ਪੁਰ ( ਜਤਿੰਦਰ ਪਿੰਕਲ ) ਮਾਤਾ ਸੁਰਿੰਦਰ ਕੌਰ ਮਾਲਵਾ ਸਕੂਲ ਦੇ ਅਧੀਨ 11 ਤੇ 12 ਅਗਸਤ ਨੂੰ ਪਿੰਡ ਬਾਦਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੋਈਆਂ ਰੀਜਨਲ ਅਥਲੈਟਿਕਸ ਖੇਡਾਂ ਵਿੱਚ ਜੋਗਿੰਦਰਾ ਕਾਨਵੈਂਟ ਸਕੂਲ ( ਮੋਗਾ ਜ਼ੋਨ ) ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਦਾ ਦਿਲ ਜਿੱਤਿਆ। ਮੁਕਾਬਲੇ ਵਿੱਚ ਸ੍ਰੀ ਮੁਕਤਸਰ ਸਾਹਿਬ, ਮੋਗਾ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਪਟਿਆਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਤੇ ਐੱਨ.ਸੀ.ਆਰ. ਦਿੱਲੀ ਜ਼ੋਨ ਦੇ ਚੋਟੀ ਦੇ ਖਿਡਾਰੀ ਸ਼ਾਮਲ ਹੋਏ ਸਨ ।ਦੋ ਦਿਨ ਚੱਲੇ ਤਿੱਖੇ ਮੁਕਾਬਲੇ ਵਿੱਚ ਜੋਗਿੰਦਰਾ ਕਾਨਵੈਂਟ ਸਕੂਲ ਨੇ ਕੁੱਲ 7 ਸੋਨੇ ਅਤੇ 5 ਕਾਂਸੇ ਦੇ ਤਮਗੇ ਜਿੱਤ ਕੇ ਸਾਰਿਆਂ ਦਾ ਧਿਆਨ ਖਿੱਚਿਆ। ਤਮਗਾ ਜੇਤੂਆਂ ਵਿੱਚ ਮਨਵੀਰ ਕੌਰ (2 ਸੋਨ), ਰਾਮਦੀਪ ਸਿੰਘ (2 ਸੋਨ), ਜੋਹਾ ਖਾਨ (1 ਸੋਨ, 1 ਕਾਂਸੇ), ਨਵਨੀਤ (1 ਸੋਨ), ਰਮਨਪ੍ਰੀਤ ਕੌਰ (1 ਸੋਨ, 1 ਕਾਂਸੇ), ਨਿਮਰਤਪ੍ਰੀਤ ਕੌਰ ਸੰਧੂ (1 ਸੋਨ), ਸੁਖਮਨਪ੍ਰੀਤ ਕੌਰ (1 ਕਾਂਸੇ), ਗੁਰਜੋਤ ਕੌਰ (1 ਕਾਂਸੇ) ਅਤੇ ਗੈਰੀਪ੍ਰੀਤ ਕੌਰ (1 ਕਾਂਸੇ) ਸ਼ਾਮਲ ਹਨ।ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਦੇ 4 ਖਿਡਾਰੀ ਮਨਵੀਰ ਕੌਰ ,ਰਾਮਦੀਪ ਸਿੰਘ ,ਜੋਹਾ ਖਾਨ ਅਤੇ ਨਵਨੀਤ ਸੀ .ਆਈ .ਐੱਸ .ਸੀ .ਈ ਨੈਸ਼ਨਲ ਅਥਲੈਟਿਕਸ ਮੁਕਾਬਲਿਆਂ ਲਈ ਚੁਣੇ ਗਏ। ਪ੍ਰਿੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਜੇਤੂਆਂ ਨੂੰ ਇਨਾਮ ਵੰਡੇ ।