
Skip to content

ਰੁੜਕੀ/ਅਮਿਤ ਨੱਖਵਾਲ : ਉਤਰਾਖੰਡ ਦੇ ਰੁੜਕੀ ਵਿੱਚ ਸ਼ੁੱਕਰਵਾਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਹਾਦਸਾ ਰੁੜਕੀ ਅਤੇ ਬਾਜੂਹੇੜੀ ਵਿਚਕਾਰ ਕੰਵਰ ਪਟਰੀ ਰੋਡ ’ਤੇ ਕਰੀਬ ਰਾਤ 10:30 ਵਜੇ ਵਾਪਰਿਆ।
ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਨਾਲ ਆ ਰਹੀਆਂ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸੇ ਦੌਰਾਨ ਪਿੱਛੋਂ ਆ ਰਹੀਆਂ ਦੋ ਹੋਰ ਮੋਟਰਸਾਈਕਲਾਂ ਵੀ ਹਾਦਸੇ ਦੀ ਲਪੇਟ ਵਿੱਚ ਆ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਉਨ੍ਹਾਂ ’ਤੇ ਸਵਾਰ ਨੌਜਵਾਨ ਸੜਕ ’ਤੇ ਡਿੱਗ ਪਏ।
ਹਾਦਸੇ ਵਿੱਚ ਅਯਾਨ (18), ਰਾਜੂ (24) ਅਤੇ ਰਾਜੀਵ (22) ਦੀ ਮੌਤ ਹੋ ਗਈ। ਜਦਕਿ ਛੇ ਹੋਰ ਨੌਜਵਾਨ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਬਿਹਤਰ ਇਲਾਜ ਲਈ ਉੱਚ ਪੱਧਰੀ ਮੈਡੀਕਲ ਕੇਂਦਰ ਰੈਫਰ ਕੀਤਾ ਗਿਆ ਹੈ।
ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮੱਚ ਗਈ। ਵੱਡੀ ਗਿਣਤੀ ਵਿੱਚ ਰਾਹਗੀਰ ਮੌਕੇ ’ਤੇ ਇਕੱਠੇ ਹੋ ਗਏ। ਟੱਕਰ ਕਾਰਨ ਮੋਟਰਸਾਈਕਲਾਂ ਦੇ ਪੁਰਜ਼ੇ ਸੜਕ ’ਤੇ ਖਿੰਡ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰਿਪੋਰਟ :- ਅਮਿਤ ਨੱਖਵਾਲ
Related