ਫਰੀਦਕੋਟ (ਵਿਪਨ ਮਿੱਤਲ) : ਸਮਾਜ ਸੇਵੀ ਤੇ ਰਟਿ: ਫੂਡ ਸਪਲਾਈ ਇੰਸਪੈਕਟਰ ਦੇਵ ਕ੍ਰਿਸ਼ਨ ਸ਼ਰਮਾਂ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਯਾਦ ਵਿੱਚ ਸਿਹਤ ਵਿਭਾਗ ਵੱਲੋ ਹੈਲਥ ਫਾਰ ਆਲ ਸੁਸਾਇਟੀ ਦੇ ਸਹਿਯੋਗ ਨਾਲ. ਉਹਨਾਂ ਦੀਆਂ ਸਮਾਜ ਸੇਵੀ ਗਤੀਵਿਧੀਆ ਕਾਰਣ ਉਹਨਾਂ ਨੂੰ ਅੰਤਿਮ ਅਰਦਾਸ ਮੌਕੇ ਲ’ੜਵੰਦਾਂ ਲਈ ਮੈਡੀਕਲ ਕੈਂਪ ਲਗਾਕੇ ਸਾਥੀਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ । ਜਾਣਕਾਰੀ ਦਿੰਦਿਆ ਹੈਲਥ ਫਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ: ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਭਲਕੇ 14 ਸਤੰਬਰ ਨੂੰ 9 ਵਜੇ ਤੋਂ 2 ਵਜੇ ਤੱਕ ਸੰਜੇ ਨਗਰ ਵਿਖੇ ਸਰਕਾਰੀ ਮਿਡਲ ਸਕੂਲ ਵਿਖੇ ਲਗਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਅਪੈ੍ਰਸ਼ਨਾਂ ਦੇ ਮਾਹਿਰ ਡਾ: ਸਿ਼ਵਮ ਭੱਲਾ ਤੇ ਛਾਤੀ ਰੋਗਾਂ ਦੇ ਮਾਹਿਰ ਡਾ: ਲੀਨਾ ਚ’ਪੜਾ ਭੱਲਾ ਲੋੜਵੰਦਾਂ ਦਾ ਚੈਕਅਪ ਕਰਨਗੇ । ਉਹਨਾਂ ਦੱਸਿਆ ਕਿ ਕੈਂਪ ਦੇ ਮੁੱਖ ਮਹਿਮਾਨ ਸਿਵਲ ਸਰਜਨ ਡਾ: ਚੰਦਰ ਸੇਖਰ ਕੱਕੜ ਤੇ ਵਿਸ਼ੇਸ ਮਹਿਮਾਨ ਡਾ: ਪਰਮਜੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਹੋਣਗੇ ।ਪਰੋਜੈਕਟ ਚੇਅਰਮੈਨ ਨਿਰਮਲ ਸਿੰਘ ਨਿੰਮਾਂ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਿਹਤ ਵਿਭਾਗ ਵੱਲੋਂ. ਮੁਫਤ ਅਯੂਸ਼ਮਾਨ ਕਾਰਡ ਵੀ ਬਣਾਏ ਜਾਣਗੇ।ਸੁਸਾਇਟੀ ਦੇ ਪ੍ਰਧਾਨ ਡਾ: ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਭਲਕੇ 14 ਸਤੰਬਰ ਨੂੰ ਦੇਵ ਕ੍ਰਿ਼ਸ਼ਨ ਸ਼ਰਮਾਂ ਦੀ ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਰੋਹ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਵਿਖੇ 12 ਵਜੇ ਤੋਂ 1 ਵਜੇ ਤੱਕ ਹ’ਵੇਗੀ। ਜਿੱਥੇ ਉਹਨਾਂ ਨੂੰ ਸੱਜਣ ਮਿੱਤਰ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ ਰਿਸਤੇਦਾਰ,ਸਕੇ ਸਬੰਧੀ, ਰਾਜਨੀਤਿਕ ਤੇ ਧਾਰਮਿਕ ਆਗੂ ਸ਼ਰਧਾਂ ਦੇ ਫੁੱਲ ਭੇ.ਟ ਕਰਨਗੇ ।