ਜਲੰਧਰ : ਅਮਰਪ੍ਰੀਤ ਸਿੰਘ

ਸ਼ਹਿਰ ਵਿੱਚ ਚੋਰਾਂ ਦਾ ਡਰ ਇਸ ਹੱਦ ਤੱਕ ਵੱਧ ਗਿਆ ਹੈ ਕਿ ਹੁਣ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਗਟਰ ਦੇ ਢੱਕਣ ਵੀ ਚੇਨ ਨਾਲ ਬੰਨ੍ਹਣੇ ਸ਼ੁਰੂ ਕਰ ਦਿੱਤੇ ਹਨ 😳।

ਲੋਕ ਕਹਿੰਦੇ ਹਨ — “ਘਰਾਂ ਦੇ ਦਰਵਾਜ਼ੇ ਤਾਂ ਛੱਡੋ, ਹੁਣ ਤਾਂ ਗਲੀਆਂ ਵਿੱਚ ਪਈਆਂ ਲੋਹੇ ਦੀਆਂ ਢੱਕਣੀਆਂ ਵੀ ਸੁਰੱਖਿਅਤ ਨਹੀਂ ਰਹੀਆਂ।”

ਇਹ ਮੰਜ਼ਰ ਵੇਖ ਕੇ ਲੱਗਦਾ ਹੈ ਜਿਵੇਂ ਜਲੰਧਰ ਸ਼ਹਿਰ ‘ਚ ਕੋਈ “ਗਟਰ ਗੈਂਗ” ਸਰਗਰਮ ਹੈ, ਜੋ ਲੋਕਾਂ ਨੂੰ ਆਪਣੇ ਹੀ ਘਰਾਂ ਅੱਗੇ ਚੌਕੀਦਾਰ ਬਣਨ ‘ਤੇ ਮਜਬੂਰ ਕਰ ਰਿਹਾ ਹੈ।

ਇੱਕ ਰਿਹਾਇਸ਼ੀ ਨੇ ਹੱਸਦੇ ਹੋਏ ਕਿਹਾ — “ਜੇਹੇ ਹਾਲਾਤ ਰਹੇ, ਤਾਂ ਕੱਲ੍ਹ ਨੂੰ ਲੋਕਾਂ ਨੂੰ ਆਪਣੇ ਦਰਵਾਜ਼ੇ ਦੀਆਂ ਕੁੰਡੀਆਂ ਵੀ ਜ਼ੰਜੀਰ ਨਾਲ ਬੰਨ੍ਹਣੀਆਂ ਪੈਣਗੀਆਂ।” 😂

ਇਹ ਸੱਚ ਮੁੱਚ ਦੇ ਹਾਲਾਤ ਨੇ ਪੰਜਾਬ ਦੇ ਕਿ ਲੁੱਟਾਂ ਖੋਹਾਂ ਬਹੁਤ ਵੱਧ ਗਈਆਂ ਨੇ, ਚੋਰੀਆਂ ਬਹੁਤ ਵੱਧ ਗਈਆਂ ਨੇ,ਸਨੈਚਿੰਗ ਵੱਧ ਗਈ ਤੇ ਨਸ਼ਾ ਬਹੁਤ ਹਾਈ ਲੈਵਲ ਤੇ ਵੱਧ ਗਿਆ ਹੈ। ਗੈਂਗਸਟਰ ਬਹੁਤ ਸਰਗਰਮ ਹੋ ਗਿਆ  ਸੋ ਇਹ ਤਾਂ ਜਿਹੜੀ ਪ੍ਰੋਬਲਮ ਡਿਸਕਸ ਕੀਤੀ ਇਹ ਛੋਟੀ ਸੀ ਪਰ ਆਉਣ ਵਾਲਾ ਸਮਾਂ ਬੜਾ ਮਾੜਾ ਹੈ ਹੁਣ ਦੇਖਦੇ ਇਥੇ ਸਰਕਾਰ ਕੀ ਕਰਦੀ ਹੈ।