Skip to content
SDO ਤੋਂ ਜਨਤਾ ਪਰੇਸ਼ਾਨ– ਲੋਕ ਬੇਹਾਲ, ਤਾਰਾਂ ਲਮਕਦੀਆਂ , ਲਾਈਟ ਗਾਇਬ
📍 ਜਲੰਧਰ – [ਵਿੱਕੀ ਸੂਰੀ ]: ਜਲੰਧਰ ਦੇ ਵੇਸਟ ਇਲਾਕੇ ਵਿੱਚ ਬਿਜਲੀ ਪ੍ਰਬੰਧ ਬਿਲਕੁਲ ਹੱਦ ਤੋਂ ਵੱਧ ਖਰਾਬ ਹੋ ਚੁੱਕਾ ਹੈ। ਮਹੱਲਿਆਂ ਦੀਆਂ ਤਾਰਾਂ ਲਟਕ ਰਹੀਆਂ ਨੇ, ਲਾਈਟਾਂ ਗਾਇਬ ਰਹਿੰਦੀਆਂ ਨੇ, ਲੋਕ ਗਰਮੀ ਅਤੇ ਹਨੇਰੇ ਵਿੱਚ ਪਰੇਸ਼ਾਨ ਨੇ।
🔌 ਟ੍ਰਾਂਸਫਰਮਰ ਕਿੱਥੇ ਨੇ?
ਲੋਕਾਂ ਨੇ ਮੰਗ ਕੀਤੀ ਕਿ ਇਲਾਕੇ ਵਿੱਚ ਨਵੇਂ ਟ੍ਰਾਂਸਫਰਮਰ ਲੱਗਣ, ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਲੋਕ ਐਸ.ਡੀ.ਓ. ਸੁਰਜੀਤ ਸਿੰਘ ਨੂੰ ਮਿਲਦੇ ਰਹੇ, ਪਰ ਕੋਈ ਸੁਣਵਾਈ ਨਹੀਂ, ਐਸ.ਡੀ.ਓ. ਦੇ ਕੰਨ ਤੇ ਜੂ ਨਹੀਂ ਸਰਕਦੀ, ਆਲਮ ਇਹ ਹੈ ਕਿ ਕੰਪਲੈਂਟ ਆਫਿਸ ਵੀ ਫੋਨ ਚੱਕਣਾ ਗਵਾਰਾ ਨਹੀਂ ਕਰਦੇ ਅਤੇ ਬਿਜਲੀ ਬੋਰਡ ਦਾ ਵੀ ਬਹੁਤ ਬੁਰਾ ਹਾਲ ਹੈ।
ਸੂਤਰਾਂ ਤੋਂ ਪਤਾ ਲਗਾ ਹੈ ਇਹ SDO ਇਸ ਇਲਾਕੇ ਵਿੱਚ ਹੀ ਲਾਈਨ ਮੈਨ ਰਿਹਾ ਹੈ ਤੇ ਜੇਈ ਵੀ ਇਸੇ ਇਲਾਕੇ ਵਿੱਚ ਰਿਹਾ ਹੈ ਤੇ ਅੱਜ ਇਸੇ ਇਲਾਕੇ ਦੇ ਵਿੱਚ ਐਸ ਡੀਓ ਬਣ ਗਿਆ ਹੈ ਇਹ ਇਲਾਕੇ ਦੀ ਗਲੀ-ਗਲੀ ਅਤੇ ਫੈਕਟਰੀ-ਫੈਕਟਰੀ ਦੇ ਹਾਲਾਤ ਜਾਣਦਾ ਹੈ, ਤੇ ਇਸ ਨੂੰ ਪਤਾ ਹੈ ਕਿ ਕੀ ਕਿਸ ਦੀ ਨਬਜ਼ ਨੂੰ ਦਬਾਉਣਾ ਹੈ ਅਤੇ ਕਿਵੇਂ ਪਰੇਸ਼ਾਨ ਕਰਨਾ ਹੈ।
📢 ਐਸ.ਡੀ.ਓ. ਦੀ ਅਕੜ – ਲੋਕਾਂ ਦੀ ਮੰਗ: “ਸਾਨੂੰ ਨਵਾਂ, ਨੌਜਵਾਨ ਤੇ ਇਮਾਨਦਾਰ ਅਧਿਕਾਰੀ ਚਾਹੀਦਾ”
ਲੋਕਾਂ ਦੀ ਜ਼ੁਬਾਨ ਤੇ ਇੱਕੋ ਗੱਲ ਹੈ – “ਸਾਨੂੰ ਇਦਾਂ ਦਾ ਐਸ.ਡੀ.ਓ. ਨਹੀਂ ਚਾਹੀਦਾ!”
ਇਲਾਕੇ ਦੇ ਐਮਐਲਏ ਮਹਿੰਦਰ ਭਗਤ ਤੇ ਵੀ ਲੋਕ ਗੁੱਸੇ ‘ਚ ਨੇ। ਲੋਕ ਕਹਿੰਦੇ ਨੇ ਕਿ ਉਸਨੇ ਵੀ ਸਥਿਤੀ ਸੰਭਾਲਣ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ।
Related