
Skip to content
ਫ਼ਰੀਦਕੋਟ 22 ਅਗਸਤ(ਵਿਪਨ ਮਿੱਤਲ) :– ਅੱਜ ਇਥੇ ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਦੇ ਮੈਂਬਰਾਂ ਦੀ ਇਕ ਇੱਕਤਰਤਾ ਸ. ਸੇਵਾ ਸਿੰਘ ਚਾਵਲਾ ਪ੍ਰਧਾਨ ਜੀ ਰਹਿਨੁਮਾਈ ਹੇਠ ਹੋਈ। ਜਿਸ ਵਿਚ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਸੀਨੀਅਰ ਮੈਂਬਰ ਸ. ਮੁਖਤਿਆਰ ਸਿੰਘ ਵੰਗੜ ਨੂੰ ਐਲਡਰ ਡੇ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਯਾਦ ਰਹੇ ਵੰਗੜ ਇੱਕ ਬਹੁਤ ਪ੍ਰਸਿੱਧ ਲੇਖਕ ਹਨ ਇਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਹੁਣ ਤੱਕ 32 ਰਚਨਾਵਾਂ ਦੇ ਕੇ ਸੇਵਾ ਨਿਭਾਅ ਚੁੱਕੇ ਹਨ। ਸਨਮਾਨਿਤ ਕਰਨ ਮੌਕੇ ਕਲੱਬ ਦੇ ਪ੍ਰਧਾਨ ਅਸ਼ੋਕ ਚਾਵਲਾ ਜੋ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਤੋ ਇਲਾਵਾ ਦਰਸ਼ਨ ਲਾਲ ਚੁੱਘ,ਸਵਰਣ ਸਿੰਘ ਵੰਗੜ,ਕ੍ਰਿਸ਼ਨ ਲਾਲ ਸੇਵਾ ਮੁਕਤ ਪ੍ਰਿੰਸੀਪਲ,ਵਿਨੋਦ ਸਿੰਗਲਾ ਸੇਵਾਮੁਕਤ ਪ੍ਰਿੰਸੀਪਲ,ਇੰਜ ਜੀਤ ਸਿੰਘ ,ਕੇ ਪੀ ਸਿੰਘ ਸਰਾਂ,ਸਰਬਰਿੰਦਰ ਸਿੰਘ ਬੇਦੀ, ਕਰਨਲ ਬਲਬੀਰ ਸਿੰਘ ਸਰਾਂ,ਗੁਰੀਸ਼ ਸੁਖੀਜਾ, ਰਮੇਸ਼ ਗੇਰਾ, ਅਸ਼ੋਕ ਜੈਨ,ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ ਅਤੇ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਮੈਂਬਰ ਅਤੇ ਇਸ ਤੋ ਇਲਾਵਾ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਦੇ ਮੈਂਬਰ ਇਸ ਵਿਸ਼ੇਸ਼ ਇਕੱਤਰਤਾ ਵਿੱਚ ਹਾਜ਼ਰ ਸਨ। ਇਸ ਮੋਕੇ ਕ੍ਰਿਸ਼ਨ ਕੁਮਾਰ ਨੇ ਵਿਚਾਰ ਪ੍ਰਗਟ ਕਰਦਿਆ ਐਲਡਰ ਡੇ ਕਿਵੇ ਤੇ ਕਦੋਂ ਤੋ ਮਨਾਇਆ ਜਾਦਾ ਹੈ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਪ੍ਰੋਫੈਸਰ ਐਨ ਕੇ ਗੁਪਤਾ ਵੱਲੋ ਬਾਖੂਬੀ ਨਿਭਾਇਆ।Related