Skip to content
(ਜਲੰਧਰ):- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸਥਿੱਤ ਭਾਈ ਗੁਰਦਾਸ ਹਾਲ ਵਿਚ ਅੱਜ ਜਲੰਧਰ ਸ਼ਹਿਰ ਦੇ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਸਿੰਘ ਸਭਾਵਾਂ ਦੇ ਮੁੱਖੀਆਂ ਅਤੇ ਪੰਥ ਦਰਦੀਆਂ ਦੀ ਮੌਜੂਦਾ ਸਿੱਖ ਮਸਲਿਆਂ ਤੇ ਵਿਚਾਰਾਂ ਕਰਨ ਲਈ ਭਰਵੀਂ ਮੀਟਿੰਗ ਹੋਈ ਇਸ ਵਿੱਚ ਸਾਰੇ ਇਕੱਤਰ ਹੋਏ ਨੁਮਾਇਦਿਆਂ ਨੇ ਸਿੱਖ ਪੰਥ ਵਿੱਚ ਰਾਜਨੀਤਿਕ ਦਲਾਂ ਵੱਲੋਂ ਸਿੱਖ ਪੰਥ ਵੱਲੋਂ ਦਿੱਤੀ ਤਾਕਤ ਨਾਲ ਲੰਬਾ ਸਮਾਂ ਰਾਜ ਸੱਤਾ ਦਾ ਆਨੰਦ ਮਾਣਦੇ ਹੋਏ ਸਿੱਖ ਧਰਮ ਦੀਆਂ ਮਰਿਆਦਾਵਾਂ, ਪਰੰਪਰਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਦਾ ਰੱਜ ਕੇ ਘਾਣ ਕਰਨ ਕਰਕੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ, ਜਿਸ ਤੇ ਬੁਲਾਰਿਆਂ ਵਿੱਚ ਭਾਰੀ ਰੋਸ ਪਾਇਆ ਗਿਆ। ਜਿੱਥੇ ਲੋੜ ਸੀ ਸਿੱਖ ਰਹਿਤ ਮਰਿਆਦਾ ਨੂੰ ਇੱਕ ਸਾਰ ਲਾਗੂ ਕਰਨ ਦੀ ਉੱਥੇ ਇਹਨਾਂ ਲੀਡਰਾਂ ਨੇ ਸਿੱਖ ਕੌਮ ਨੂੰ ਗੁਮਰਾਹ ਕਰਕੇ ਪੰਥ ਦੇ ਨਾਂ ਤੇ ਹਾਸਲ ਕੀਤੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਆਲ ਇੰਡੀਆ ਗੁਰਦੁਆਰਾ ਐਕਟ ਤਾਂ ਕੀ ਬਨਾਉਣਾ ਸੀ ਇਹਨਾਂ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੇਰੂ ਖੇਰੂ ਕਰ ਦਿੱਤਾ ਜਿਸ ਦੇ ਅੱਗੋਂ ਹੋਰ ਮਾੜੇ ਸਿੱਟੇ ਸਾਨੂੰ ਦੇਖਣੇ ਪੈਣਗੇ। ਇਹਨਾਂ ਪੰਥ ਦੋਖੀ ਲੀਡਰਾਂ ਨੇ 1984 ਤੋਂ 1996 ਤੱਕ ਸਿੱਖ ਨੌਜਵਾਨਾਂ ਤੇ ਹੋਏ ਅੱਤਿਆਚਾਰ ਕਰਕੇ ਰਾਜ ਸੱਤਾ ਦਾ ਆਨੰਦ ਮਾਣਿਆ। ਇਹਨਾਂ ਨੇ ਉਹਨਾਂ ਦੇ ਕਾਤਲਾਂ ਨੂੰ ਪਦਵੀਆਂ ਦੇ ਕੇ ਨਿਵਾਜਿਆ। ਅੱਜ ਲੋੜ ਹੈ ਸਿੱਖ ਪੰਥ ਦੇ ਇਕੱਠੇ ਹੋਣ ਤੇ ਇਹਨਾਂ ਪੰਥ ਦੇ ਅਹਿਸਾਨ ਫ਼ਰਾਮੋਸ਼ਾਂ ਪਾਸੋਂ ਖਹਿੜਾ ਛੁਡਾ ਕੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਗੁਰੂ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਸਿਧਾਂਤਾਂ ਤੇ ਪਹਿਰਾ ਦੇਣ ਦੀ।
ਸਰਬ ਸੰਮਤੀ ਨਾਲ ਇਹ ਵੀ ਪ੍ਰਵਾਨ ਕੀਤਾ ਗਿਆ ਕਿ ਸਿੱਖੀ ਸਿਧਾਂਤਾਂ ਤੋਂ ਬੇਮੁਖ ਹੋਏ ਤਾਕਤ ਦੇ ਨਸ਼ੇ ਵਿੱਚ ਹੰਕਾਰੀ ਹੋਏ ਇਹਨਾਂ ਲੀਡਰਾਂ ਦਾ ਸਿੱਖ ਸੰਗਤਾਂ ਬਾਈਕਾਟ ਕਰਨ ਤੇ ਇਹਨਾਂ ਨੂੰ ਗੁਰੂ ਘਰਾਂ ਵਿੱਚ ਬੋਲਣ ਦੀ ਆਗਿਆ ਨਾ ਦੇਣ। ਅੱਜ ਹੋਈ ਇਕੱਤਰਤਾ ਵਿੱਚ ਵੱਡੀ ਗਿਣਤੀ ਵਿਚ ਬੁਲਾਰਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਚੀਮਾ, ਗੁਰਿੰਦਰ ਸਿੰਘ ਮਝੈਲ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਅਮਰਜੀਤ ਸਿੰਘ ਕਿਸ਼ਨਪੁਰਾ, ਪ੍ਰਧਾਨ ਸ੍ਰ ਗੁਰਕਿਰਪਾਲ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ ਜੱਸਾ, ਦਲਜੀਤ ਸਿੰਘ, ਮਨਮੋਹਨ ਸਿੰਘ ਨਿਹੰਗ, ਇੰਦਰਪਾਲ ਸਿੰਘ ਸਕੱਤਰ, ਰਛਪਾਲ ਸਿੰਘ, ਜਸਵਿੰਦਰ ਸਿੰਘ ਰਾਜ ਨਗਰ, ਪਰਮਜੀਤ ਸਿੰਘ, ਰਜਿੰਦਰ ਸਿੰਘ ਭਾਟੀਆ, ਜੋਗਾ ਸਿੰਘ, ਪਰਮਜੀਤ ਸਿੰਘ ਖਾਲਸਾ, ਮਹੇਸ਼ਇੰਦਰ ਸਿੰਘ, ਕੁਲਵਿੰਦਰ ਸਿੰਘ ਚੀਮਾ, ਹਰਵਿੰਦਰ ਸਿੰਘ ਚਾਵਲਾ, ਕੁਲਵੰਤ ਸਿੰਘ ਨਿਹੰਗ, ਕਰਨਬੀਰ ਸਿੰਘ ਨਿਹੰਗ, ਬਚਨ ਸਿੰਘ ਕਾਦੀਆਂ, ਇੰਦਰਮੋਹਨ ਸਿੰਘ, ਪਰਮਜੀਤ ਸਿੰਘ ਨੈਨਾ, ਲਖਵਿੰਦਰ ਸਿੰਘ, ਬਲਬੀਰ ਸਿੰਘ, ਪ੍ਰੀਤਮ ਸਿੰਘ, ਸੰਤੋਖ ਸਿੰਘ, ਹਰਦੇਵ ਆਦਿ ਪਤਵੰਤੇ ਮੁੱਖ ਤੌਰ ਤੇ ਹਾਜ਼ਰ ਸਨ।
Related