ਫ਼ਰੀਦਕੋਟ 11 ਅਕਤੂਬਰ(ਵਿਪਨ ਮਿੱਤਲ) :- ਅੱਜ ਇਥੇ ਸਥਾਨਕ ਲਾਲ ਕੋਠੀ ਕੈਂਪਸ ਗੌਰਮਿੰਟ ਕਾਲੋਨੀ ਵਿਚ ਬਣੇ ਪਾਰਕ ਵਿਖੇ ਸ਼ੇਖ ਫਰੀਦ ਸਾਹਿਤ ਅਤੇ ਵੈਲਫੇਅਰ ਕਲੱਬ ਫਰੀਦਕੋਟ ਦੇ ਜਨਰਲ ਸਕੱਤਰ ਬੀਰਇੰਦਰ ਜੀਤ ਸਿੰਘ ਸਰਾਂ ਅਤੇ ਸਹਾਇਕ ਪ੍ਰੋਫੈਸਰ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਨੇ ਦੇਸੀ ਅਸ਼ੋਕਾ ਦੇ ਪੌਦੇ ਸੀਰ ਸੋਸਾਇਟੀ ਫਰੀਦਕੋਟ ਦੇ ਸਹਿਯੋਗ ਨਾਲ ਲਗਾਕੇ ਆਪਣਾ ਜਨਮਦਿਨ ਮਨਾਇਆ। ਇਸ ਮੌਕੇ ਫਰੀਦਕੋਟ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਮੈਂਬਰ ਹਾਜ਼ਰ ਸਨ ਜਿੰਨਾਂ ਵਿੱਚ ਪ੍ਰਮੁੱਖ ਗੁਰਜੀਤ ਸਿੰਘ ਹੈਰੀ ਢਿੱਲੋਂ ਮੁੱਖ ਸੇਵਾਦਾਰ ਸ.ਜਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ, ਸ਼ਿਵਨਾਥ ਦਰਦੀ ਪ੍ਰਧਾਨ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫਰੀਦਕੋਟ,ਵੀਰ ਸਿੰਘ ਪ੍ਰਧਾਨ ਕੰਮੇਆਣਾ,ਕੇ.ਪੀ.ਸਿੰਘ ਸਰਾਂ ਪ੍ਰਧਾਨ ਸ਼ੇਖ ਫ਼ਰੀਦ ਸਾਹਿਤ ਅਤੇ ਵੈਲਫੇਅਰ ਕਲੱਬ ਫਰੀਦਕੋਟ ਅਤੇ ਸੀਰ ਸੋਸਾਇਟੀ ਫਰੀਦਕੋਟ ਦੇ ਪ੍ਰਧਾਨ ਸੰਦੀਪ ਅਰੋੜਾ ਸ਼ਾਮਲ ਸਨ। ਇਹਨਾਂ ਤੋ ਇਲਾਵਾ ਕੁਲਵਿੰਦਰ ਸਿੰਘ,ਜਸਵਿੰਦਰ ਸਿੰਘ ਜੱਸ ਸਕੱਤਰ ਕਮਲਾਂ ਦੇ ਰੰਗ ਸਾਹਿਤ ਸਭਾ, ਪ੍ਰਤੀਕ ਸੇਠੀ,ਨੀਰਜ ਸ਼ਰਮਾ,ਪ੍ਰਦੁਮਣ ਪਾਲ ਸਿੰਘ,ਗੰਗਾ ਪ੍ਰਸਾਦ ਰਿਟਾਇਰਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਫਰੀਦਕੋਟ,ਸ਼ੁਭਾਸ਼ ਅਰੋੜਾ,ਸਰਬਰਿੰਦਰ ਸਿੰਘ ਬੇਦੀ ਸੀਨੀਅਰ ਮੈਂਬਰ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ,ਰਾਜ ਗਿੱਲ ਭਾਣਾ ਲੋਕ ਗਾਇਕ,ਰਣਧੀਰ ਸਿੰਘ ਅਤੇ ਸੁਰਜੀਤ ਸਿੰਘ ਸੇਵਾਮੁਕਤ ਸੁਪਰਡੈਂਟ ਸਿੱਖਿਆ ਵਿਭਾਗ ਆਦਿ ਨੇ ਸ਼ਿਰਕਤ ਕੀਤੀ।ਸੰਦੀਪ ਅਰੋੜਾ ਪ੍ਰਧਾਨ ਸੀਰ ਸੋਸਾਇਟੀ ਫਰੀਦਕੋਟ ਨੇ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਪੌਦਿਆਂ ਦਾ ਲਾਉਣਾ ਅਤਿ ਜਰੂਰੀ ਹੈ ਸਾਨੂੰ ਸਾਰਿਆ ਨੂੰ ਘੱਟੋ-ਘੱਟ ਆਪਣਾ ਅਤੇ ਆਪਣੇ ਬੱਚਿਆ ਦੇ ਜਨਮ ਦਿਨ ਜਰੂਰ ਪੌਦੇ ਲਗਾ ਕੇ ਮਨਾਉਣੇ ਚਾਹੀਦੇ ਹਨ। ਇਸ ਨਾਲ ਵਾਤਾਵਰਣ ਨੂੰ ਵੀ ਸ਼ੁੱਧ ਹੁੰਦਾ ਹੈ। ਇਹ ਪੌਦੇ ਸਾਨੂੰ ਆਕਸੀਜਨ ਦਿੰਦੇ ਹਨ।ਇਸ ਉਪਰੰਤ ਸ.ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਦੇ ਪੰਜ ਮੈਂਬਰਾਂ ਵੱਲੋ ਬੀਰਇੰਦਰ ਜੀਤ ਸਿੰਘ ਸਰਾਂ ਦੇ ਜਨਮ ਦਿਨ ਦੇ ਸਬੰਧ ਵਿੱਚ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਬਲੱਡ ਬੈਂਕ ਵਿੱਚ ਆਪਣਾ ਖੂਨਦਾਨ ਕੀਤਾ । ਹੈਰੀ ਢਿੱਲੋਂ ਨੇ ਕਿਹਾ ਖੂਨਦਾਨ ਮਹਾਂ ਦਾਨ ਤੇ ਸਭ ਤੋਂ ਉੱਤਮਦਾਨ ਹੈ। ਖੂਨਦਾਨ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।