
Skip to content
Screenshotਨਵੀਂ ਦਿੱਲੀ-GST ਬੋਗਸ ਬਿਲਿੰਗ ਘੋਟਾਲੇ ਦਾ ਪਰਦਾਫਾਸ਼ ਕਰਦੇ ਹੋਏ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਕਰੀਬ 128 ਕਰੋੜ ਰੁਪਏ ਦੀ ਧੋਖਾਧੜੀ ਬੇਨਕਾਬ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ 250 ਤੋਂ ਵੱਧ ਸ਼ੈੱਲ ਕੰਪਨੀਆਂ ਰਾਹੀਂ ਜਾਲੀ ਇਨਵੌਇਸ ਤਿਆਰ ਕਰਕੇ ਵੱਡੇ ਪੱਧਰ ‘ਤੇ ਟੈਕਸ ਚੋਰੀ ਅਤੇ ਨਕਦ ਲੈਣ-ਦੇਣ ਵਿੱਚ ਹੇਰਾਫੇਰੀ ਕਰ ਰਿਹਾ ਸੀ। ਇਸ ਰੈਕਟ ਦੇ ਸਬੰਧ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੱਕ ਫੈਲੇ ਹੋਏ ਹਨ।
ਦਿੱਲੀ ਪੁਲਿਸ ਮੁਤਾਬਕ ਇਹ ਨੈੱਟਵਰਕ ਕਾਫ਼ੀ ਸਮੇਂ ਤੋਂ ਸਰਗਰਮ ਸੀ ਅਤੇ ਸੁਚੱਜੇ ਢੰਗ ਨਾਲ ਕੰਮ ਕਰ ਰਿਹਾ ਸੀ। ਦੋਸ਼ੀ ਜਾਲੀ ਕੰਪਨੀਆਂ ਬਣਾਕੇ ਉਨ੍ਹਾਂ ਦੇ ਨਾਮ ‘ਤੇ GST ਇਨਵੌਇਸ ਜਾਰੀ ਕਰਦੇ ਸਨ, ਜਿਸ ਨਾਲ ਬਿਨਾਂ ਅਸਲੀ ਕਾਰੋਬਾਰ ਤੋਂ ਹੀ ਇਨਪੁਟ ਟੈਕਸ ਕਰੈਡਿਟ (ITC) ਦਾ ਗਲਤ ਫਾਇਦਾ ਲਿਆ ਜਾ ਰਿਹਾ ਸੀ। ਇਸ ਧੋਖਾਧੜੀ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਿਆ।
Related