
Skip to content

ਜਲੰਧਰ : ਪ੍ਰਸਿੱਧ ਪੱਤਰਕਾਰ ਨਿਤਿਨ ਕੌੜਾ ਦੀ ਧੀ ਰੂਪਾਸ਼ੀ ਕੌੜਾ ਨੇ +2 ਮੈਡੀਕਲ ਦੀ ਪ੍ਰੀਖਿਆ ਵਿੱਚ ਸ਼ਾਨਦਾਰ 94% ਅੰਕ ਹਾਸਲ ਕਰਕੇ ਪਰਿਵਾਰ ਲਈ ਮਾਣ ਵਾਲਾ ਪਲ ਬਣਾਇਆ ਹੈ। ਰੂਪਾਸ਼ੀ ਦੀ ਇਹ ਕਾਮਯਾਬੀ ਹੋਰ ਵੀ ਖਾਸ ਇਸ ਲਈ ਹੈ ਕਿਉਂਕਿ ਉਸਨੇ 10ਵੀਂ ਕਲਾਸ ਦੇ 89% ਨਤੀਜੇ ਨਾਲੋਂ 5% ਦਾ ਸੁਧਾਰ ਕਰਦਿਆਂ ਆਪਣੀ ਲਗਨ ਅਤੇ ਮਿਹਨਤ ਦਾ ਸਾਬਤ ਪ੍ਰਮਾਣ ਦਿੱਤਾ ਹੈ।
ਰੂਪਾਸ਼ੀ ਦੀ ਇਸ ਉਪਲਬਧੀ ‘ਤੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਮਾਜਿਕ ਹਸਤੀਆਂ ਵੱਲੋਂ ਵਧਾਈਆਂ ਦਾ ਤੰਤਾ ਲੱਗਿਆ ਹੋਇਆ ਹੈ। ਨਿਤਿਨ ਕੌੜਾ ਨੇ ਧੀ ਦੀ ਸਫਲਤਾ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਰੂਪਾਸ਼ੀ ਨੇ ਸਦਾ ਹੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੇ ਨਾਲ ਪੜ੍ਹਾਈ ਕੀਤੀ ਹੈ, ਜਿਸਦਾ ਇਹ ਨਤੀਜਾ ਹੈ।
ਉਨ੍ਹਾਂ ਰੂਪਾਸ਼ੀ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਅੱਗੇ ਵੀ ਇੰਝ ਹੀ ਨਵੀਆਂ ਉਚਾਈਆਂ ਹਾਸਲ ਕਰਕੇ ਪਰਿਵਾਰ ਅਤੇ ਸਮਾਜ ਦਾ ਨਾਮ ਰੌਸ਼ਨ ਕਰੇ।
Related