ਗੁਰਦਾਸਪੁਰ : ਅੱਜ ਸਵੇਰੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਨੂੰ ਬੰਬ ਨਾਲ਼ ਉਡਾਉਣ ਡੀ ਧਮਕੀ ਮਿਲਣ ਪਿੱਛੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਤੁਰੰਤ ਪ੍ਰਭਾਵ ਨਾਲ਼ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਗਈ। ਖੋਜੀ ਕੁੱਤਿਆਂ ਅਤੇ ਹੋਰ ਯੰਤਰਾਂ ਸਹਾਇਤਾ ਨਾਲ਼ ਚੱਪਾ ਚੱਪਾ ਫਰੋਲਿਆ ਗਿਆ ਪਰ ਕੋਈ ਸ਼ੱਕੀ ਵਸਤੂ ਹੱਥ ਨਹੀਂ ਲੱਗੀ।
ਜਾਣਕਾਰੀ ਅਨੁਸਾਰ ਇਹ ਧਮਕੀ ਪਾਕਿਸਤਾਨ ਤੋਂ ਆਈਐੱਸਕੇਪੀ ਨਾਮਕ ਸੰਗਠਨ ਦੇ ਈ ਮੇਲ ਤੋਂ ਗੁਰਦਾਸਪੁਰ ਡੀਸੀ ਦਫ਼ਤਰ ਡੀ ਈ ਮੇਲ ਤੇ ਭੇਜੀ ਗਈ। ਦੱਸਣਯੋਗ ਹੈ ਕਿ ਗੁਰਦਾਸਪੁਰ ਦਾ ਡੀਸੀ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਹੈ ਅਤੇ ਇਹ 4 ਬਲਾਕਾਂ ਵਿੱਚ ਫੈਲਿਆ ਹੋਇਆ ਹੈ। ਇਸ ਵਿਸ਼ਾਲ ਇਮਾਰਤ ਵਿੱਚ ਦਰਜਨ ਤੋਂ ਵੱਧ ਸਰਕਾਰੀ ਦਫ਼ਤਰ ਹਨ।