
Skip to content
ਗੁਰਦਾਸਪੁਰ ਪੁਲਿਸ ਵੱਲੋਂ ਤਰਨਤਾਰਨ ਪੁਲਿਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ 2 ਜ਼ਖਮੀ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ।ਪੁਲਿਸ ਵੱਲੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਬਦਮਾਸ਼ਾਂ ਵੱਲੋਂ ਪੁਲਿਸ ‘ਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਜਵਾਬੀ ਕਾਰਵਾਈ ਵਿਚ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਇਸ ਪੂਰੀ ਘਟਨਾ ਵਿਚ 2 ਬਦਮਾਸ਼ ਜ਼ਖਮੀ ਹੋਏ ਹਨ ਜੋ ਕਿ ਕਤਲ ਤੇ ਗੋਲੀਬਾਰੀ ਮਾਮਲੇ ਵਿਚ ਲੋੜੀਂਦੇ ਸਨ।SSP ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਾਨੂੰ ਖਬਰ ਮਿਲੀ ਸੀ ਕਿ ਗੁਰਦਾਸਪੁਰ ਇਲਾਕੇ ਵਿਚ ਲੋੜੀਂਦੇ ਬਦਮਾਸ਼ ਤਰਨਤਾਰਨ ਜ਼ਿਲ੍ਹੇ ਵਿਚ ਟਰੈਕ ਹੋਏ ਹਨ ਜਿਸ ਕਰਕੇ ਕਾਰਵਾਈ ਕਰਦੇ ਹੋਏ 4 ਬਦਮਾਸ਼ਾਂ ਨੂੰ ਟਰੈਕ ਕਰਦੇ ਹੋਏ ਪਿੱਛਾ ਕੀਤਾ ਗਿਆ। ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਅੱਗੋਂ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ ਜੋ ਵੀ ਗੋਲ਼ੀਬਾਰੀ ਵਿੱਚ ਦੋ ਬਦਮਾਸ਼ ਜ਼ਖ਼ਮੀ ਹੋ ਗਏ, ਜਦੋਂ ਕਿ ਦੂਸਰੇ ਦੋ ਵੀ ਮੋਟਰਸਾਈਕਲ ਸਲਿਪ ਹੋਣ ਕਾਰਨ ਡਿੱਗ ਪਏ।ਜ਼ਖਮੀ ਹੋਏ 2 ਬਦਮਾਸ਼ਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕੋਲੋਂ 2 ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਤੇ 2 ਬਾਈਕਾਂ ਵੀ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ ਤੇ ਹੁਣ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ।Related