Skip to content
ਨਾਭਾ, 24 ਨਵੰਬਰ ( ਅਮਨ ਗਰਗ ) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਪੁਰਬ ਹਰ ਸਾਲ ਦੀ ਤਰ੍ਹਾ ਗੁਰਦੁਆਰਾ ਡੇਰਾ ਸ੍ਰੀ ਗੁਰੂ ਰਵਿਦਾਸ ਬੌੜਾਂ ਗੇਟ ਨਾਭਾ ਵਿਖੇ ਸਰਧਾ ਨਾਲ ਮਨਾਇਆ ਗਿਆ। ਸਵੇਰੇ 9-30 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਜਤਿੰਦਰ ਸਿੰਘ ਜੀ ਧੂਰੇ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬੇਟੀ ਨਵਕਿਰਨ ਕੌਰ ਅਤੇ ਸ. ਅਮਰ ਸਿੰਘ ਨੇ ਸਬਦ ਅਤੇ ਕਵਿਤਾਵਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸੰਘਰਸ ਤੇ ਚਾਨਣਾ ਪਾਇਆ। ਅਮਰ ਸਿੰਘ ਜਨ-ਸਕੱਤਰ ਨੇ ਸੰਗਤਾਂ ਨੂੰ ਪ੍ਰਕਾਸ ਪੁਰਬ ਦੀਆਂ ਵਧਾਈਆਂ ਦੇਣ ਉਪਰੰਤ 27 ਨਵੰਬਰ 2026 ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਸੋਭਾ ਯਾਤਰਾ ਜੋ ਕਿ ਸਮਾਜਿਕ ਸਮਰਸਤ ਮੰਚ ਪੰਜਾਬ ਵੱਲੋਂ ਕੱਢੀ ਜਾ ਰਹੀ ਹੈ, ਉਹ ਸਾਮ 7 ਵਜੇ ਨਭਾ ਵਿਖੇ ਪਹੁੰਚੇਗੀ। ਸਾਮ ਦਾ ਪ੍ਰੋਗਰਾਮ ਡੇਰਾ ਸ੍ਰੀ ਗੁਰੂ ਰਵਿਦਾਸ ਬੌੜਾਂ ਗੇਟ ਨਾਭਾ ਵਿਖੇ 8 ਤੋਂ 10 ਵਜੇ ਤੱਕ ਹੋਵੇਗਾ, ਜਿਸ ਵਿੱਚ 7-8 ਸੰਤ ਮਹਾਤਮਾ ਸਤਿਸੰਗ ਕਰਨਗੇ ਅਤੇ ਇਸ ਸਮੇਂ ਵੱਧ ਤੋਂ ਵੱਧ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਅਮਰ ਸਿੰਘ ਨੇ ਇਸ ਗੁਰੂ ਘਰ ਦੇ ਸੁੰਦਰੀਕਰਨ ਲਈ ਸੰਗਤਾਂ ਤੋਂ ਵੱਧ ਤੋਂ ਵੱਧ ਸਹਿਯੋਗ ਦੀ ਮੰਗ ਕੀਤੀ, ਜਿਸ ਵਿੱਚ ਗ੍ਰੰਥੀ ਸਿੰਘ ਭਾਈ ਜਤਿੰਦਰ ਸਿੰਘ ਨੇ 3100/-ਰੁਪਏ, ਗੁਰਜੰਟ ਸਿੰਘ ਜੰਟਾ ਮਹਿਮੀ ਪ੍ਰਭਾਤਫੇਰੀ ਇੰਚਾਰਜ ਨੇ 5100/- ਰੁਪਏ ਦਾ ਸਹਿਯੋਗ ਦਿੱਤਾ। ਇਸ ਮੌਕੇ ਮੱਖਣ ਸਿੰਘ ਲਾਲਕਾ, ਜੱਸੀ ਸੋਹੀਆਂਵਾਲਾ, ਗੁਰਦੇਵ ਸਿੰਘ ਦੇਵ ਮਾਨ ਐਮ.ਐਲ.ਏ ਨਾਭਾ, ਸਿਕੰਦਰ ਖਾਨ ਬਸਪਾ ਪ੍ਰਧਾਨ ਨਾਭਾ ਨੇ ਵਿਸੇਸ ਤੌਰ ਤੇ ਹਾਜਰੀ ਲਵਾਈ। ਸੋਸਾਇਟੀ ਵੱਲੋਂ ਸ. ਜਰਨੈਲ ਸਿੰਘ ਜਸਪਾਲ ਕਲੋਨੀ ਨਾਭਾ ਨੂੰ ਸੇਵਾ ਮੁਕਤ ਹੋਣ ਦੀ ਖੁਸੀ ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਮੂਹ ਸੋਸਾਇਟੀ ਮੈਂਬਰ ਰਾਮ ਸਿੰਘ ਮਹਿਮੀ ਪ੍ਰਧਾਨ, ਰਵਿੰਦਰ ਸਿੰਘ ਕੈਸੀਅਰ, ਗੁਰਮੁੱਖ ਸਿੰਘ ਤੂੰਗਾਂ ਸਹਾ. ਕੈਸੀਅਰ, ਰਣਜੀਤ ਸਿੰਘ ਜੇ.ਈ. ਸਿਨੀ: ਮੀਤ ਪ੍ਰਧਾਨ,ਰਾਮਧਨ ਸਿੰਘ ਆਡੀਟਰ, ਸਤਿੰਦਰਪਾਲ ਸਿੰਘ ਰਿੰਕੂ, ਰਜਿੰਦਰ ਸਿੰਘ ਸਾਧੋਹੇੜੀ, ਧਰਮਪਾਲ ਸਿੰਘ, ਜਸਵੀਰ ਸਿੰਘ ਫੌਜੀ, ਕਰਮ ਸਿੰਘ ਪੁੱਡਾ ਨੇ ਆਪਣੀਆਂ ਡਿਊਟੀਆਂ ਬਾਖੂਬੀ ਨਿਭਾਈਆਂ। ਅੰਤ ਵਿੱਚ ਰਾਮ ਸਿੰਘ ਮਹਿਮੀ ਪ੍ਰਧਾਨ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Related