ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਇਸ ਵਾਰ ਆਏ ਹੜ੍ਹਾਂ ਵਿਚ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕੀ ਕਮੇਟੀ ਵੱਲੋਂ ਨਿਭਾਈਆਂ ਸੇਵਾਵਾਂ ਦੀ ਚੁਫ਼ੇਰਿਓਂ ਤਾਰੀਫ਼ ਹੋ ਰਹੀ ਹੈ। ਫ਼ਿਰੋਜ਼ਪੁਰ ਇਤਿਹਾਸਕ ਗੁਰੂਦੁਆਰਾ ਜਾਮਨੀ ਸਾਹਿਬ ਬਜੀਦਪੁਰ ਵੱਲੋਂ ਵੀ ਲਗਾਤਾਰ ਹਲਕੇ ਅੰਦਰ ਸੇਵਾ ਨਿਭਾਈ ਜਾ ਰਹੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕੀ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਅਗਵਾਈ ਹੇਠ ਗੁਰੂਦੁਆਰਾ ਜਾਮਨੀ ਸਾਹਿਬ ਬਜੀਦਪੁਰ ਵੱਲੋਂ ਵੱਧ ਚੜ੍ਹ ਕੇ ਸੇਵਾ ਕੀਤੀ ਜਾ ਰਹੀ ਹੈ। ਲਗਾਤਾਰ ਸੇਵਾਵਾਂ ਦੇ ਰਹੇ ਗੁਰੂ ਘਰ ਦੇ ਸੇਵਾਦਾਰ ਵੱਖ ਵੱਖ ਪਿੰਡਾਂ ਵਿਚ ਲੰਗਰ, ਪਸ਼ੂਆਂ ਲਈ ਚਾਰਾ, ਡੀਜ਼ਲ, ਫਿਲਟਰ ਪਾਣੀ ਆਦਿ ਦੀ ਸੇਵਾ ਕਰ ਰਹੇ ਹਨ। ਸਰਹੱਦੀ ਜ਼ਿਲ੍ਹੇ ਦੇ ਪਿੰਡਾਂ ਗਜਨੀਵਾਲਾ, ਮਮਦੋਟ, ਮਬੋ ਕੇ ਚੌਂਕੀ, ਗੱਟੀ ਰਾਜੋ ਕੇ, ਟੇਂਡੀਵਾਲਾ, ਹਜ਼ਾਰਾ ਸਿੰਘ ਵਾਲਾ, ਕਾਲੂ ਵਾਲਾ, ਭੱਖੜਾ, ਹਬੀਬ ਕੇ, ਦੁਲਚੀ ਕੇ, ਨਿਹਾਲਾ ਕਿਲਚਾ, ਨਿਹਾਲਾ ਲਵੇਰਾ, ਪੱਲਾ ਮੇਘਾ, ਵਸਤੀ ਰਾਮ ਲਾਲ, ਮੁੱਠਿਆਂ ਵਾਲਾ, ਫਤਹਿਗੜ੍ਹ ਸਭਰਾ, ਆਸ਼ੀਏ ਕੇ, ਵੱਡੀਆਂ ਚੱਕੀਆਂ, ਰੁਕਨੇ ਵਾਲਾ, ਮੱਖੂ ਆਦਿ ਇਲਾਕਿਆਂ ਵਿੱਚ ਸੇਵਾ ਨਿਭਾਈ ਗਈ। ਸ਼੍ਰੋਮਣੀ ਕਮੇਟੀ ਮੈਂਬਰ ਦਰਸ਼ਨ ਸਿੰਘ ਸ਼ੇਰਖਾਂ, ਪ੍ਰੀਤਮ ਸਿੰਘ ਮਲਸੀਆਂ, ਸਤਪਾਲ ਸਿੰਘ ਤਲਵੰਡੀ, ਬਲਵਿੰਦਰ ਸਿੰਘ ਭੰਬਾ ਲੰਡਾ, ਗੁਰਮੀਤ ਸਿੰਘ ਬੂਹ ਨੇ ਕਿਹਾ ਕਿ ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਤਤਪਰ ਹੈ ਅਤੇ ਹਰ ਲੋੜਵੰਦ ਤੱਕ ਪਹੁੰਚ ਬਣਾਈ ਜਾ ਰਹੀ ਹੈ। ਓਹਨਾ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਗੁਰੂਆਂ ਦੇ ਦਰਸਾਏ ਮਾਰਗ ਅਨੁਸਾਰ ਹੈ ਪੰਜਾਬੀਆਂ ਨੇ ਆਪਣੇ ਲੋਕਾਂ ਦੀ ਬਾਂਹ ਫੜੀ ਹੈ। ਇਸ ਮੌਕੇ ਗੁਰੂਦੁਆਰਾ ਜਾਮਨੀ ਸਾਹਿਬ ਦੇ ਮੈਨੇਜਰ ਤੇਜਬੀਰ ਸਿੰਘ, ਲੇਖਾਕਾਰ ਸੁਖਦਰਸ਼ਨ ਸਿੰਘ, ਸਰੂਪ ਸਿੰਘ ਖਜ਼ਾਨਚੀ, ਅਮਰਜੀਤ ਸਿੰਘ ਸ਼ੇਰਖਾਂ, ਕੁਲਜੀਤ ਸਿੰਘ, ਗੁਰਚਰਨ ਸਿੰਘ ਸ਼ੇਰਖਾ, ਦਲਜੀਤ ਸਿੰਘ ਮੁਦਕੀ ਸਮੇਤ ਸਮੂਹ ਸਟਾਫ ਗੁਰੂਦੁਆਰਾ ਜਾਮਨੀ ਸਾਹਿਬ ਬਜੀਦਪੁਰ ਹਾਜ਼ਰ ਸਨ।