ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਵੀ ਡਬਲ ਇੰਜਣ ਸਰਕਾਰ ਨੂੰ ਮੌਕਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ ਅਤੇ ਉਦਯੋਗਪਤੀਆਂ ਨੂੰ ਇੱਕ ਵਾਰ ਛੋਟੇ ਭਰਾ ਦੀ ਗੱਲ ਮੰਨ ਕੇ ਪੰਜਾਬ ਵਿੱਚ ਵੀ ਡਬਲ ਇੰਜਣ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਵਿੱਚ ਉਦਯੋਗ ਅਤੇ ਕਾਰੋਬਾਰ ਤਰੱਕੀ ਕਰ ਰਹੇ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਨੇ ਹਰਿਆਣਾ ਵਿੱਚ ਉਦਯੋਗਾਂ ਦੀ ਪ੍ਰਗਤੀ ਦਾ ਜ਼ਿਕਰ ਕਰਦਿਆਂ ਪੰਜਾਬ ਵਿੱਚ ਵਪਾਰ ਅਤੇ ਉਦਯੋਗ ਦੇ ਵਿਕਾਸ ਦੀਆਂ ਸੰਭਾਵਨਾਵਾਂ ’ਤੇ ਜ਼ੋਰ ਦਿੱਤਾ। ਇਸ ਦੌਰਾਨ ਹਾਜ਼ਰ ਉਦਯੋਗਪਤੀਆਂ ਨੇ ਵੀ ਮੁੱਖ ਮੰਤਰੀ ਨਾਲ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ।
ਬਹਲ ਪਰਿਵਾਰ ਵੱਲੋਂ ਮਾਤਾ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪਹੁੰਚਣ ’ਤੇ ਬਹਲ ਪਰਿਵਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਨਕ ਰਾਣੀ ਬਹਲ, ਪਵਿੰਦਰ ਬਹਲ, ਵਿਪਨ ਬਹਲ, ਪੂਨਮ ਬਹਲ, ਪੂਜਾ ਬਹਲ, ਤਜਿੰਦਰ ਸਿੰਘ ਸੱਗੂ, ਨੀਤਿਕਾ (ਨਿਸ਼ੂ) ਅਤੇ ਮੰਨਤ ਨੇ ਮੁੱਖ ਮੰਤਰੀ ਨੂੰ ਮਾਤਾ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਉਨ੍ਹਾਂ ਨਾਲ ਆਤਮਿਕ ਮੁਲਾਕਾਤ ਕੀਤੀ।
ਭਾਜਪਾ ਆਗੂਆਂ ਸਮੇਤ ਕਈ ਪਤਵੰਤੇ ਰਹੇ ਮੌਜੂਦ
ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਦੇ ਪ੍ਰਧਾਨ ਸ਼ੀਤਲ ਵਿਜ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਨਰੇਸ਼ ਸਹਿਗਲ, ਡਾ. ਸਤਪਾਲ ਗੁਪਤਾ, ਚਰਨਜੀਤ ਸਿੰਘ ਮੈਂਗੀ, ਨਰਿੰਦਰ ਸਹਿਗਲ, ਦਿਨੇਸ਼ ਸਹਿਗਲ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਸ਼ਾਂਤ ਗੁਪਤਾ, ਰਿੱਕੀ ਸਹਿਗਲ, ਰਾਜੇਸ਼ ਅਗਰਵਾਲ, ਵਿਨੋਦ ਗੁਪਤਾ, ਅਸ਼ੋਕ ਮਲਹੋਤਰਾ, ਅਜੈ ਲਾਲੀ, ਸੰਜੇ ਕੋਛੜ, ਐਡਵੋਕੇਟ ਸੰਦੀਪ ਥਾਪਰ, ਨਰੇਸ਼ ਤਿਵਾੜੀ, ਅਸ਼ੋਕ ਭੰਡਾਰੀ, ਰਾਜੇਸ਼ ਅਗਰਵਾਲ ਰਿੰਕੂ, ਰਮਨ ਜੈਨ, ਰਾਜੂ ਸ਼ਰਮਾ, ਪਵਨ ਮੇਹਰਾ, ਅਰੁਣ ਵਰਮਾ, ਲੱਕੀ ਸ਼ਰਮਾ, ਯਸ਼ ਚੱਢਾ, ਲਲਿਤ ਜੋਸ਼ੀ, ਸੁਨੀਲ ਭੱਲਾ, ਰਾਹੁਲ ਜੈਨ, ਦਿਨੇਸ਼ ਖੰਨਾ, ਆਸ਼ੂ ਸਿੰਗਲਾ ਅਤੇ ਸਾਹਿਲ ਜੈਨ ਸਮੇਤ ਕਈ ਹੋਰ ਪਤਵੰਤੇ ਮੌਜੂਦ ਰਹੇ।
ਪੂਰੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਉਦਯੋਗਪਤੀਆਂ ਨਾਲ ਮੁਲਾਕਾਤ ਅਤੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਲੈ ਕੇ ਦਿੱਤੇ ਗਏ ਸੰਦੇਸ਼ ਦੀ ਚਰਚਾ ਰਹੀ। ਉਨ੍ਹਾਂ ਵੱਲੋਂ ਪੰਜਾਬ ਵਿੱਚ ਵੀ ਡਬਲ ਇੰਜਣ ਸਰਕਾਰ ਨੂੰ ਮੌਕਾ ਦੇਣ ਦੀ ਕੀਤੀ ਗਈ ਅਪੀਲ ਖ਼ਾਸ ਤੌਰ ’ਤੇ ਚਰਚਾ ਦਾ ਵਿਸ਼ਾ ਬਣੀ।