
Skip to content

ਜਲੰਧਰ ਵਿੱਚ ਹੈਲਥ ਕੇਅਰ ਸਰਵਿਸ ਵੈਲਫੇਅਰ ਸੋਸਾਇਟੀ ਦੀ ਅਹਿਮ ਮੀਟਿੰਗ, ਮੈਂਬਰਾਂ ਨੂੰ ਲੀਗਲ, ਟੈਕਸੇਸ਼ਨ ਤੇ ਡਿਜ਼ੀਟਲ ਮੀਡੀਆ ਬਾਰੇ ਦਿੱਤੀ ਜਾਣਕਾਰੀ
ਜਲੰਧਰ: ਹੈਲਥ ਕੇਅਰ ਸਰਵਿਸ ਵੈਲਫੇਅਰ ਸੋਸਾਇਟੀ, ਜਲੰਧਰ ਦੀ ਇੱਕ ਅਹਿਮ ਮੀਟਿੰਗ ਸਥਾਨਕ ਰੈਸਟੋਰੈਂਟ ਵਿੱਚ ਕਰਵਾਈ ਗਈ। ਮੀਟਿੰਗ ਦੀ ਅਗਵਾਈ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਨੇ ਮੌਕੇ ’ਤੇ ਮੌਜੂਦ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਮੀਟਿੰਗ ਦੀ ਸ਼ੁਰੂਆਤ ਦੌਰਾਨ ਸੋਸਾਇਟੀ ਦੇ ਲੀਗਲ ਐਡਵਾਇਜ਼ਰ ਐਡਵੋਕੇਟ ਇਕਮਜੋਤ ਸਿੰਘ ਗਿੱਲ ਨੇ ਮੈਂਬਰਾਂ ਨੂੰ ਆਪਣੀ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਅਤੇ ਵੱਖ-ਵੱਖ ਲੀਗਲ ਮਾਮਲਿਆਂ ਵਿੱਚ ਸੋਸਾਇਟੀ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਫਾਇਨੈਂਸ ਐਡਵਾਇਜ਼ਰ ਗੁਰਸ਼ਰਨ ਸਿੰਘ ਨੇ ਕੰਪਨੀਆਂ ਲਈ ਲਾਜ਼ਮੀ ਜੀਐਸਟੀ ਅਤੇ ਟੈਕਸੇਸ਼ਨ ਕਾਨੂੰਨਾਂ ਸਬੰਧੀ ਮੈਂਬਰਾਂ ਨੂੰ ਜਾਣੂ ਕਰਵਾਇਆ ਅਤੇ ਸਹੀ ਵਿੱਤੀ ਪ੍ਰਬੰਧਨ ਦੀ ਮਹੱਤਤਾ ਉੱਤੇ ਚਾਨਣਾ ਪਾਇਆ।
ਇਸ ਮੌਕੇ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਚੀਫ ਕਮਿਊਨੀਕੇਸ਼ਨ ਅਫਸਰ ਅਤੇ ਵੀਕੈਂਡ ਰਿਪੋਰਟ ਦੇ ਸੰਪਾਦਕ ਪ੍ਰਦੀਪ ਵਰਮਾ ਨੇ ਡਿਜ਼ੀਟਲ ਮੀਡੀਆ ਦੀ ਵਧ ਰਹੀ ਮਹੱਤਤਾ ਬਾਰੇ ਗੱਲ ਕਰਦਿਆਂ ਮੈਂਬਰਾਂ ਨੂੰ ਆਪਣੇ ਡਿਜ਼ੀਟਲ ਪਲੇਟਫਾਰਮ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇੱਛੁਕ ਮੈਂਬਰ ਉਨ੍ਹਾਂ ਦੀ ਕੰਪਨੀ ਰਾਹੀਂ ਘੱਟ ਖਰਚੇ ’ਤੇ ਸੋਸ਼ਲ ਮੀਡੀਆ ਹੈਂਡਲਿੰਗ ਸੇਵਾਵਾਂ ਵੀ ਲੈ ਸਕਦੇ ਹਨ।
ਮੀਟਿੰਗ ਦੌਰਾਨ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਰੋਹਿਤ ਜਸਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਮੀਟਿੰਗ ਦੀ ਸਮਾਪਤੀ ਕੀਤੀ।
ਇਸ ਮੌਕੇ ਅਮਨਦੀਪ ਕੌਰ, ਨਿਸ਼ੇਸ਼ ਕੁਮਾਰ, ਹਰਵਿੰਦਰ ਸਿੰਘ, ਰਮਨ, ਨਵਜੋਤ ਕੌਰ, ਲਵ ਸਿੱਧੂ, ਐਡਵੋਕੇਟ ਅਕਸ਼ੈ ਰਾਧੇ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ।
Related