ਫਿਰੋਜ਼ਪੁਰ (ਜਤਿੰਦਰ ਪਿੰਕਲ) : ਫਿਰੋਜ਼ਪੁਰ ਵਿਖੇ ਬਾਜ ਵਾਲੇ ਚੋਂਕ ਦੇ ਕੋਲ ਲੱਕੜਾਂ ਨਾਲ ਭਰੀ ਟਰੈਕਟਰ ਟਰਾਲੀ ਅਤੇ ਆਰਮੀ ਦੀ ਜਿਪਸੀ ਵੱਜਣ ਨਾਲ ਆਰਮੀ ਦੇ ਜਵਾਨ ਦੀ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਟਰੈਕਟਰ ਟਰਾਲੀ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ 125 (ਏ), 281, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਾਇਕ ਸੁਧੀਰ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਨਾਥਾ ਕੀ ਨੰਗਲ ਥਾਣਾ ਨਾਥ ਕੀ ਨੰਗਲ ਜ਼ਿਲ੍ਹਾ ਸੀਕਰ ਰਾਜਸਥਾਨ, ਹਾਲ ਵਾਸੀ ਆਰਮੀ ਯੂਨਿਟ 63 ਨੇ ਦੱਸਿਆ ਕਿ ਮਿਤੀ 21 ਸਤੰਬਰ 2025 ਨੂੰ ਕਰੀਬ 7.40 ਪੀਐੱਮ ’ਤੇ ਉਹ ਆਪਣੀ ਸਰਕਾਰੀ ਗੱਡੀ ਆਰਮੀ ਦੀ ਜਿਪਸੀ ਨੰਬਰ 15 ਬੀ 116658 ਈ ਆਪਣੀ ਯੂਨਿਟ ਤੋਂ ਲੈ ਕੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵੱਲੋਂ ਸਮਾਨ ਦੇ ਕੇ ਜਾ ਰਿਹਾ ਸੀ ਤਾਂ ਜਦ ਉਹ ਬਾਜ ਵਾਲਾ ਚੋਂਕ ਫਿਰੋਜ਼ਪੁਰ ਤੋਂ ਥੋੜ੍ਹਾ ਪਿੱਛੇ ਸੀ ਤਾਂ ਉਸ ਦੇ ਅੱਗੇ ਇਕ ਲੱਕੜ ਦੀ ਭਰਿਆ (ਕਰੇਟ ਬਨਾਉਣ ਵਾਲੇ ਬਾਲੇ) ਟਰੈਕਟਰ ਅਰਾਲੀ ਜਾ ਰਿਹਾ ਸੀ। ਜਿਸ ਨੂੰ ਉਸ ਦਾ ਡਰਾਈਵਰ ਜਗਤਾਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਗੱਜਣ ਸਿੰਘ ਕਾਲੋਨੀ, ਨੇੜੇ ਬੀਐੱਸਐੱਫ ਹੈੱਡਕੁਆਟਰ, ਮੋਗਾ ਰੋਡ ਫਿਰੋਜ਼ਪੁਰ ਬੜੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਨਾਇਕ ਸੁਧੀਰ ਕੁਮਾਰ ਨੇ ਦੱਸਿਆ ਕਿ ਉਸ ਦੀ ਜਿਪਸੀ ਉਸ ਦੇ ਪਿੱਛੇ ਸੀ ਤਾਂ ਟਰੈਕਟਰ ਡਰਾਈਵਰ ਤੇਜ਼ ਰਫਤਾਰ ਜਾਂਦੇ ਹੋਏ ਦੀ ਟਰਾਲੀ ਦਾ ਗੁੱਲਾ ਨਿਕਲ ਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੀ ਜਿਪਸੀ ਨੂੰ ਰੋਕਦਾ ਉਸ ਦੀ ਜਿਪਸੀ ਸਿੱਧੀ ਟਰਾਲੀ ਦੇ ਪਿੱਛੇ ਜਾ ਵੱਜੀ। ਜਿਸ ਨਾਲ ਜਿਪਸੀ ਦਾ ਨੁਕਸਾਨ ਹੋ ਗਿਆ ਅਤੇ ਉਸ ਨੂੰ ਵੀ ਸੱਟਾਂ ਲੱਗ ਗਈਆਂ। ਜੋ ਇਹ ਹਾਦਸਾ ਟਰੈਕਟਰ ਡਰਾਈਵਰ ਦੀ ਤੇਜ਼ ਰਫਤਾਰ ਹੋਣ ਕਰਕੇ ਟਰਾਲੀ ਦੇ ਪਿੱਛੇ ਕੋਈ ਵੀ ਰਿਫਲੈਕਟਰ ਨਾ ਹੋਣ ਕਰਕੇ ਵਾਪਰਿਆ ਹੈ। ਨਾਇਕ ਸੁਧੀ ਕੁਮਾਰ ਦਾ ਇਲਾਜ ਹਸਪਤਾਲ ਫਿਰੋਜ਼ਪੁਰ ਕੈਂਟ ’ਚ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਟਰੈਕਟਰ ਟਰਾਲੀ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਦੀ ਟਰੈਕਟਰ ਮਹਿੰਦਰਾ 235 ਸਮੇਤ ਟਰਾਲੀ ਲੱਕੜ ਦੀ ਭਰੀ (ਕਰੇਟ ਬਨਾਉਣ ਵਾਲੇ ਬਾਲੇ) ਕਬਜ਼ੇ ਵਿਚ ਕਰ ਲਈ ਹੈ।