Skip to content
ਟੀਵੀ ਅਤੇ ਬਾਲੀਵੁੱਡ ਅਦਾਕਾਰਾ ਹਿਨਾ ਖਾਨ ਸਟੇਜ 3 ਬ੍ਰੈਸਟ ਕੈਂਸਰ ਨਾਲ ਲੜਾਈ ਲੜ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਪ੍ਰਸ਼ੰਸਕ ਹਿਨਾ ਨੂੰ ਲੈ ਕੇ ਕਾਫੀ ਦੁਖੀ ਹਨ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਇਲਾਜ ਦੌਰਾਨ ਅਦਾਕਾਰਾ ਨੂੰ ਬਹੁਤ ਦਰਦ ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਆਪਣੇ ਅਤੇ ਕੈਂਸਰ ਤੋਂ ਪੀੜਤ ਸਾਰੇ ਲੋਕਾਂ ਲਈ ਆਪਣੀ ਇੰਸਟਾ ਸਟੋਰੀ ‘ਤੇ ਇੱਕ ਮੋਟੀਵੇਸ਼ਨਲ ਪੋਸਟ ਲਿਖੀ ਹੈ। ਉਨ੍ਹਾਂ ਨੇ ਇਸ ਪੋਸਟ ਦਾ ਸਿਰਲੇਖ ‘ਏ ਵਿੰਡੋ ਟੂ ਮਾਈ ਜਰਨੀ’ ਰੱਖਿਆ ਹੈ।
ਹਿਨਾ ਖਾਨ ਦੀ ‘ਏ ਗਲੀਮਪਸ ਆਫ ਮਾਈ ਜਰਨੀ’ ਦੇ ਜ਼ਰੀਏ ਉਨ੍ਹਾਂ ਨੇ ਕੈਂਸਰ ਤੋਂ ਪੀੜਤ ਲੋਕਾਂ ਦੇ ਸਾਹਮਣੇ ਆਉਣ ਵਾਲੀ ਚੁਣੌਤੀਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦਾ ਇਹ ਸਫ਼ਰ ਦੂਜਿਆਂ ਨੂੰ ਕੈਂਸਰ ਨਾਲ ਲੜਨ ਲਈ ਪ੍ਰੇਰਿਤ ਕਰੇਗਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਨਵਾਂ ਅਧਿਆਏ ਲਿਖੇਗਾ।ਹਿਨਾ ਖਾਨ ਨੇ ਲਿਖਿਆ, “ਇਹ ਉਨ੍ਹਾਂ ਸਾਰੀਆਂ ਹਿੰਮਤੀ ਔਰਤਾਂ ਅਤੇ ਪੁਰਸ਼ਾਂ ਲਈ ਹੈ ਜੋ ਇਸ ਮੁਸ਼ਕਲ ਲੜਾਈ ਨੂੰ ਲੜ ਰਹੇ ਹਨ… ਮੈਂ ਚਾਹੁੰਦੀ ਹਾਂ ਕਿ ਮੇਰਾ ਸਫਰ ਹੌਂਸਲਾ ਭਰਪੂਰ ਅਤੇ ਇੰਨਾ ਪ੍ਰੇਰਣਾਦਾਇਕ ਹੋਵੇ ਕਿ ਲੋਕ ਆਪਣੇ ਜੀਵਨ ਵਿੱਚ ਇੱਕ ਨਵਾਂ ਅਧਿਆਏ ਜੋੜ ਸਕਣ। ਅਸੀਂ ਡਰਦੇ ਹਾਂ ਪਰ ਸਾਨੂੰ ਡਰਨਾ ਨਹੀਂ ਚਾਹੀਦਾ।”

Post Views: 2,122
Related