ਜਲੰਧਰ (ਵਿੱਕੀ ਸੂਰੀ,ਰਵੀ ਕਸ਼ਿਅਪ) : ਅੱਜ ਹਿੰਦੂ ਜਾਗ੍ਰਿਤੀ ਮੰਚ ਦੇ ਰਾਸ਼ਟਰੀ ਪ੍ਰਧਾਨ ਮਨਦੀਪ ਬਖ਼ਸ਼ੀ ਵੱਲੋਂ ਬਲਵੀਰ ਸਿੰਘ ਪਿੰਡ ਅਲੀ ਚੱਕ ਨੂੰ ਹਿੰਦੂ ਜਾਗ੍ਰਿਤੀ ਮੰਚ ਦਾ ਲਾਂਬੜਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ,ਇਸ ਮੌਕੇ ਹਿੰਦੂ ਜਾਗ੍ਰਿਤੀ ਮੰਚ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਮਨਦੀਪ ਬਖ਼ਸ਼ੀ ਨੇ ਕਿਹਾ ਕਿ ਜਿਸ ਵੀ ਕਿਸੇ ਸ਼ਖ਼ਸ ਨਾਲ ਕਿਸੇ ਵੀ ਕਿਸਮ ਦਾ ਧੱਕਾ ਜਾ ਵਧੀਕੀ ਹੁੰਦੀ ਹੈ ਉਹ ਸਾਡੀ ਸੰਸਥਾ ਨਾਲ ਸੰਪਰਕ ਕਰੇ ਅਸੀਂ ਉਸਦੀ ਪੂਰੀ ਮਦਦ ਕਰਾਂਗੇ।

    ਪੱਤਰਕਾਰ ਨਾਲ ਪਿੰਡ ਵਾਲਿਆਂ ਨੇ ਗੱਲਬਾਤ ਦੌਰਾਨ ਦਸਿਆ ਕਿ ਮਨਦੀਪ ਬਕਸ਼ੀ ਪਿੰਡਾਂ ਦੇ ਬਹੁਤ ਕੰਮ ਸਵਾਰਦੇ ਹਨ ਤੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ।

    ਇਸ ਮੌਕੇ ਮਾਂਗਟਰਾਮ ਸ਼ਰਮਾ,ਰੰਜੋਤ ਸਿੰਘ,ਬਲਵੀਰ ਸਿੰਘ,ਗੁਰਮੁੱਖ ਸਿੰਘ,ਜਗਜੀਤ ਸਿੰਘ ਜੱਗਾ,ਸੂਬੇਦਾਰ ਸਤਨਾਮ ਸਿੰਘ,ਜਸਪਾਲ ਸਿੰਘ ਭੱਲਾ,ਜਸਬੀਰ ਸਿੰਘ ਜੱਸੀ,ਗੋਰੀ,ਲਖਵਿੰਦਰ ਲੱਖੀ,ਦਵਿੰਦਰ ਸਿੰਘ ਬਬਲੂ,ਦਲਵੀਰ ਸਿੰਘ,ਗੁਰਦੇਵ ਸਿੰਘ ਮੌਜੂਦ ਸਨ।