ਲੰਡਨ ਦੀ ਇਕ ਅਦਾਲਤ ਨਵੇ ਕੇਰਲ ਦੀ ਨੌਂ ਸਾਲਾ ਬੱਚੀ ’ਤੇ ਗੋਲ਼ੀ ਚਲਾਉਣ ਵਾਲੇ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 29 ਮਈ 2024 ਨੂੰ ਹੋਈ ਇਕ ਗੋਲ਼ੀਬਾਰੀ ’ਚ ਨੌਂ ਸਾਲ ਦੀ ਬੱਚੀ ਦੇ ਸਿਰ ’ਚ ਗੋਲ਼ੀ ਫਸ ਗਈ ਸੀ। ਦੋਸ਼ੀ ਨੂੰ ਪੈਰੋਲ ’ਤੇ ਵਿਚਾਰ ਕਰਨ ਤੋਂ ਪਹਿਲਾਂ ਘੱਟੋ-ਘੱਟ 34 ਸਾਲ ਜੇਲ੍ਹ ’ਚ ਬਿਤਾਉਣੇ ਪੈਣਗੇ। ਲੰਡਨ ਦੀ ਓਲਡ ਬੇਲੀ ਕੋਰਟ ’ਚ ਇਕ ਜੱਜ ਨੇ 33 ਸਾਲਾ ਜੇਵਨ ਰਿਲੇਅ ਨੂੰ ਇਹ ਸਜ਼ਾ ਸੁਣਾਈ, ਜਦੋਂ ਜੂਰੀ ਨੇ ਉਸ ਨੂੰ ਤਿੰਨ ਲੋਕਾਂ ਦੀ ਹੱਤਿਆ ਦੀ ਕੋਸ਼ਿਸ਼ ਤੇ ਲੜਕੀ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ। ਇਸ ਮਾਮਲੇ ’ਚ ਮੈਟਰੋਪੋਲੀਟਨ ਪੁਲਿਸ ਦੀ ਡਿਟੈਕਟਿਵ ਚੀਫ ਇੰਸਪੈਕਟਰ ਜੋਆਨਾ ਯੋਰਕ ਨੇ ਜਾਂਚ ਦੀ ਅਗਵਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਵਨ ਰਿਲੇਅ ਨੂੰ ਸੀਖਾਂ ਪਿੱਛੇ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ, ਜਿਸਨੇ ਇਕ ਛੋਟੀ ਬੱਚੀ ਦੀ ਜ਼ਿੰਦਗੀ ਨੂੰ ਦਰਦਨਾਕ ਤਰੀਕੇ ਨਾਲ ਬਰਬਾਦ ਕੀਤਾ ਹੈ।