ਜਲੰਧਰ(ਵਿੱਕੀ ਸੂਰੀ):- ਅੱਜ ਰਾਤ ਤਕਰੀਬਨ ਢਾਈ ਵਜੇ ਬਸਤੀ ਦਾਨਿਸ਼ਮੰਦਾ ਪਾਣੀ ਦੀ ਟੈਂਕੀ ਦੇ ਨਾਲ ਪੈਂਦੇ ਰਾਜਾ ਗਾਰਡਨ ਵਿੱਚ ਚੋਰਾਂ ਨੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੋਰ ਗੇਟ ਨੂੰ ਧੱਕਾ ਮਾਰ ਕੇ ਅੰਦਰ ਵੜੇ ਤੇ ਦਫਤਰ ਦੀ ਫੋਲਾ ਫਲਾਈ ਕੀਤੀ ਤੇ ਉਸ ਦੌਰਾਨ LED ਉਤਾਰ ਕੇ ਲੈ ਗਏ ਲੋਕਾਂ ਦੇ ਦੱਸਣ ਅਨੁਸਾਰ ਇਥੇ ਇਲਾਕੇ ਵਿੱਚ ਅੱਗੇ ਵੀ ਕਈ ਵਾਰ ਇਹਨਾਂ ਚੋਰਾਂ ਨੇ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਹੈ ਫੈਕਟਰੀ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਪੁਲਿਸ ਦੀ ਇਥੇ ਗਸਤ ਵਧਾਈ ਜਾਵੇ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਜਿਸ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।