ਫਿਰੋਜ਼ਪੁਰ, ( ਜਤਿੰਦਰ ਪਿੰਕਲ) ਭਾਰਤ ਸਰਕਾਰ ਦੇ ਯੁਵਾ ਕਾਰਜਕਰਮ ਅਤੇ ਖੇਡ ਮੰਤਰਾਲੇ ਦੇ ਸਫ਼ਾਈ ਹੀ ਸੇਵਾ ਅਭਿਆਨ ਤਹਿਤ, ਸੇਵਾ ਯੁਵਾ ਭਾਰਤ, ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਯੁਵਾ ਅਧਿਕਾਰੀ ਮਨੀਸ਼ਾ ਰਾਣੀ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਰਾਤ ਅਭਿਆਨ ਆਯੋਜਿਤ ਕੀਤਾ ਗਿਆ।ਇਸ ਮੌਕੇ ‘ਤੇ ਫਿਰੋਜ਼ਪੁਰ ਪਿੰਡਾਂ ਵਿੱਚ ਸੰਤੋਸ਼ ਨਗਰ, ਗੁਰੂ ਨਾਨਕ ਪੁਰਾ ਆਦਿ ਇਲਾਕਿਆਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੇ ਗਈ। ਸੇਵਾ ਯੁਵਾ ਭਾਰਤ ਫਿਰੋਜ਼ਪੁਰ ਦੀ ਟੀਮ ਨੇ ਜਾਗਰੂਕਤਾ ਰੈਲੀ ਰਾਹੀਂ ਲੋਕਾਂ ਨੂੰ ਸਫ਼ਾਈ, ਸਿਹਤ ਅਤੇ ਰਾਹਤ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।ਯੁਵਾ ਅਧਿਕਾਰੀ ਮਨੀਸ਼ਾ ਰਾਣੀ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਵੱਧ ਰਹੀ ਗੰਦਗੀ ਅਤੇ ਸਿਹਤ ਸਮੱਸਿਆਵਾਂ ਨੂੰ ਰੋਕਣਾ ਸਾਡੇ ਸਾਰੇ ਦੀ ਜ਼ਿੰਮੇਵਾਰੀ ਹੈ। ਇਹ ਅਭਿਆਨ ਸਿਰਫ਼ ਤੁਰੰਤ ਰਾਹਤ ਹੀ ਨਹੀਂ ਬਲਕਿ ਲੰਬੇ ਸਮੇਂ ਲਈ ਸਮਾਜਕ ਬਦਲਾਅ ਲਿਆਉਣ ਲਈ ਵੀ ਹੈ।ਸੇਵਾ ਯੁਵਾ ਭਾਰਤ ਫਿਰੋਜ਼ਪੁਰ ਨੇ ਭਰੋਸਾ ਦਵਾਇਆ ਕਿ ਅਗਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਅਭਿਆਨ ਜਾਰੀ ਰਹਿਣਗੇ ਤਾਂ ਜੋ ਹਰ ਜ਼ਰੂਰਤਮੰਦ ਪਰਿਵਾਰ ਤੱਕ ਸਹਾਇਤਾ ਪਹੁੰਚ ਸਕੇ।