Skip to content
ਪੰਜਾਬ ਵਿੱਚ 2 ਅਤੇ 3 ਅਕਤੂਬਰ (ਬੁੱਧਵਾਰ ਅਤੇ ਵੀਰਵਾਰ) ਨੂੰ ਸਰਕਾਰੀ ਛੁੱਟੀ ਰਹੇਗੀ। ਕਿਉਂਕਿ ਗਾਂਧੀ ਜਯੰਤੀ ਬੁੱਧਵਾਰ ਨੂੰ ਹੈ ਅਤੇ ਮਹਾਰਾਜਾ ਅਗਰਸੇਨ ਜਯੰਤੀ ਅਤੇ ਨਵਰਾਤਰੀ ਵੀਰਵਾਰ ਨੂੰ ਹੈ।ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਦਿਨਾਂ ‘ਚ ਸਕੂਲ, ਬੈਂਕ ਅਤੇ ਦਫਤਰ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਉਹਾਰ ਆਉਂਦੇ ਹਨ। ਜਿਸ ਵਿੱਚ ਦੁਰਗਾ ਅਸ਼ਟਮੀ, ਦੁਸਹਿਰਾ, ਮਹਾਰਿਸ਼ੀ ਵਾਲਮੀਕਿ ਜੈਅੰਤੀ ਅਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਲ ਹਨ।
ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਹੋਵੇਗੀ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ।ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ‘ਚ ਸਕੂਲ, ਕਾਲਜ, ਬੈਂਕ ਆਦਿ 2 ਦਿਨ ਬੰਦ ਰਹਿਣਗੇ। ਸਰਕਾਰ ਦੀ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਨ੍ਹਾਂ ਦੋਵਾਂ ਦਿਨਾਂ ਨੂੰ ਛੁੱਟੀਆਂ ਵਜੋਂ ਦਰਸਾਇਆ ਗਿਆ ਹੈ।
Post Views: 2,281
Related