ਮਸ਼ਹੂਰ ਪੰਜਾਬੀ ਗਾਇਕ ਜੈਜ਼ ਧਾਮੀ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਇਸ ਵੀਡੀਓ ‘ਚ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫਰਵਰੀ 2022 ‘ਚ ਕੈਂਸਰ ਨਾਲ ਜੂਝ ਰਹੇ ਸਨ। ਜ਼ਿਕਰਯੋਗ ਹੈ ਲਈ ਇਹ ਪਹਿਲੀ ਵਾਰ ਹੈ ਕਿ ਗਾਇਕ ਜੈਜ਼ ਧਾਮੀ ਨੇ Instagram ਪੋਸਟ ‘ਚ ਆਪਣੀ ਬੀਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।ਪੰਜਾਬੀ ਗਾਇਕ ਜੈਜ਼ ਧਾਮੀ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਉਨ੍ਹਾਂ ਨੇ ਸ਼ੁਰੂ ‘ਚ ਆਪਣੀ ਲੜਾਈ ਨੂੰ ਨਿੱਜੀ ਰੱਖਣ ਦਾ ਫੈਸਲਾ ਕੀਤਾ ਪਰ ਹੁਣ ਇੱਕ ਸਾਲ ਤੋਂ ਵੱਧ ਸਮੇਂ ਬਾਅਦ, ਜੈਜ਼ ਧਾਮੀ ਆਪਣੀ ਯਾਤਰਾ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਤਿਆਰ ਮਹਿਸੂਸ ਕੀਤਾ ਹੈ।ਬੀਤੇ ਦਿਨੀਂ ਪੰਜਾਬੀ ਗਾਇਕ ਜੈਜ਼ ਧਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਹੈਰਾਨ ਕਰਨ ਵਾਲਾ ਇੱਕ ਵੀਡੀਓ ਸ਼ੇਅਰ ਕੀਤਾ ਸੀ ਪਰ ਇਸ ਵੀਡੀਓ ਨੇ ਉਨ੍ਹਾਂ ਦੇ ਸਮਰਥਕਾਂ ਦੇ ਹੋਸ਼ ਉੱਡਾ ਦਿੱਤੇ। ਦਰਅਸਲ ਜੈਜ਼ ਧਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਖੁਲਾਸਾ ਕਰ ਕੇ ਖੁਲਾਸਾ ਕੀਤਾ ਕਿ ਉਹ ਸਾਲ 2022 ਤੋਂ ਕੈਂਸਰ ਦੀ ਜੰਗ ਲੜ ਰਹੇ ਸਨ।
ਪੰਜਾਬੀ ਗਾਇਕ ਜੈਜ਼ ਧਾਮੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਸਮਰਥਕਾਂ ਲਈ ਇਹ ਲੜਾਈ ਲੜ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਗਾਇਕ ਜੈਜ਼ ਧਾਮੀ ਨੇ ਲੰਬੇ ਸਮੇਂ ਤੋਂ ਗਾਇਕੀ ਤੋਂ ਦੂਰੀ ਬਣਾਈ ਹੋਈ ਸੀ, ਪਰ ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਧਾਮੀ ਨੇ ਗਾਇਕੀ ‘ਚ ਇੱਕ ਵਾਰ ਫਿਰ ਕਦਮ ਰੱਖਿਆ ਹੈ। ਇੱਕ ਵਾਰ ਫਿਰ ਉਹ ਸਮਰਥਕਾਂ ਵਿਚਾਲੇ ਆਪਣੇ ਗੀਤਾ ਰਾਂਹੀ ਉਨ੍ਹਾਂ ਦਾ ਦਿਲ ਜਿੱਤਣ ਆ ਰਹੇ ਹਨ। ਜੈਜ਼ ਧਾਮੀ ਦੀ ਇਸ ਵੀਡੀਓ ਬਹੁਤ ਸਾਰੇ ਫੈਨਜ਼ ਅਤੇ ਪੰਜਾਬੀ ਸਿਤਾਰਿਆਂ ਨੇ ਕੁਮੈਂਟ ਕੀਤਾ ਹੈ ਅਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਜੈਜ਼ ਧਾਮੀ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਜਗਤ ‘ਚ ਵੀ ਆਪਣਾ ਕਮਾਲ ਦਿਖਾ ਚੁੱਕੇ ਹਨ। ਹਾਲਾਂਕਿ ਗਾਇਕ ਵੱਲੋਂ ਹਾਲ ਹੀ ਵਿੱਚ ਆਪਣੇ ਦੋ ਨਵੇਂ ਗੀਤ ਰਿਲੀਜ਼ ਕੀਤੇ ਗਏ ਹਨ, ਜਿਸ ਵਿੱਚ ਇੱਕ Pagal ਅਤੇ ਦੂਜਾ Sohni Lagdi ਹੈ। ਇਨ੍ਹਾਂ ਗੀਤਾਂ ਨੂੰ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਜਗਤ ਦੇ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹੈ।