Skip to content
ਫ਼ਿਰੋਜ਼ਪੁਰ, ( ਜਤਿੰਦਰ ਪਿੰਕਲ ) ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਵੱਡੀਆ ਮੱਲਾਂ ਮਾਰਨ ਵਾਲੇ ਜੋਗਿੰਦਰਾ ਕਾਨਵੈਂਟ ਸਕੂਲ ( ਬੱਧਨੀ ਗੁਲਾਬ ਸਿੰਘ ) ਫ਼ਿਰੋਜ਼ਪੁਰ ਵਲੋਂ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ–ਨਾਲ ਨਿਰੋਈ ਸਿਹਤ ਦੇ ਮਾਲਕ ਬਨਾਉਣ ਦੇ ਸੱਦੇ ਦੇਣ ਤਹਿਤ ਸੀ.ਆਈ.ਐੱਸ.ਸੀ.ਈ. ਉੱਤਰੀ ਭਾਰਤ ਰੀਜਨਲ ਖੋ-ਖੋ ਟੂਰਨਾਮੈਂਟ 2025 ਪੂਰੇ ਉਤਸ਼ਾਹ ਨਾਲ ਸਕੂਲ ਦੀਆਂ ਸ਼ਾਨਦਾਰ ਖੇਡ ਗਰਾਊਂਡ ਵਿਚ ਕਰਵਾਇਆ ਗਿਆ, ਜਿਸ ਦੀ ਅਗਵਾਈ ਜੋਗਿੰਦਰਾ ਕੋਨਵੈਂਟ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਧਾਲੀਵਾਲ ਵਲੋਂ ਕੀਤੀ ਗਈ। ਹੋਏ ਫਸਵੇਂ ਮੁਕਾਬਲਿਆਂ ਨੇ ਨਾ ਸਿਰਫ਼ ਖਿਡਾਰੀਆਂ ਦੇ ਜੋਸ਼ ਨੂੰ ਪੰਖ ਲਗਾਏ, ਸਗੋਂ ਦਰਸ਼ਕਾਂ ਨੂੰ ਵੀ ਰੋਮਾਂਚ ਨਾਲ ਭਰਿਆ ਤੇ ਖੇਡ ਗਰਾਊਂਡਾਂ ਵੱਲ ਖਿੱਚੀ ਰੱਖਿਆ। ਟੂਰਨਾਮੈਂਟ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਸ਼੍ਰੇਣੀਆਂ ਦੇ ਲੜਕੇ ਅਤੇ ਲੜਕੀਆਂ ਦੀਆਂ 44 ਟੀਮਾਂ ਨੇ ਅੱਠ ਜ਼ੋਨਾਂ ਮੋਗਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ, ਹੁਸ਼ਿਆਰਪੁਰ ਅਤੇ ਚੰਡੀਗੜ੍ਹ ਤੋਂ ਸੈਂਕੜੇ ਖਿਡਾਰੀਆਂ ਨੇ ਹਿੱਸਾ ਲਿਆ। ਮੈਦਾਨ ਦੇ ਹਰ ਕੋਨੇ ਵਿੱਚ ਖਿਡਾਰੀਆਂ ਦਾ ਜ਼ਜ਼ਬਾ ਅਤੇ ਦਰਸ਼ਕਾਂ ਦਾ ਉਤਸ਼ਾਹ ਧੜਕਦਾ ਮਹਿਸੂਸ ਹੋ ਰਿਹਾ ਸੀ। ਉਦਘਾਟਨੀ ਸਮਾਰੋਹ ਦਾ ਸ਼ੁੱਭ ਆਰੰਭ ਪ੍ਰਿੰਸੀਪਲ ਸਿਮਰਦੀਪ ਸਿੰਘ ਧਾਲੀਵਾਲ ਵਲੋਂ ਸੁਆਗਤੀ ਸੰਦੇਸ਼ ਨਾਲ ਹੋਇਆ। ਮੁੱਖ ਮਹਿਮਾਨ ਹਰਜੀਤ ਸਿੰਘ ਪ੍ਰਧਾਨ, ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਅਤੇ ਹਰਦੀਪ ਸਿੰਘ ਧਾਲੀਵਾਲ ਪ੍ਰਧਾਨ, ਸਕੂਲ ਪ੍ਰਬੰਧਕ ਕਮੇਟੀ ਨੇ ਟੂਰਨਾਮੈਂਟ ਦੀ ਅਧਿਕਾਰਕ ਸ਼ੁਰੂਆਤ ਝੰਡਾ ਝੜਾਉਣ ਦੀ ਰਸਮ ਨਾਲ ਕੀਤੀ । ਖੋ-ਖੋ ਜ਼ਿਲਾ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਦੇਖ-ਰੇਖ ਹੇਠ ਹੋਏ ਮੁਕਾਬਲਿਆ ਵਿੱਚ ਜੇਤੂ ਰਹੀਆ ਟੀਮਾਂ ਸਬੰਧੀ ਵਧੇਰੇ ਜਾਣਕਾਰੀਆ ਸਾਂਝੀਆਂ ਕਰਦਿਆ ਪ੍ਰਿੰਸੀਪਲ ਸਿਮਰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ
ਇਸ ਟੂਰਨਾਮੈਂਟ ਵਿਚ ਅੰਡਰ 14 ਸਾਲ ਵਰਗ ਲੜਕਿਆ ਦੇ ਮੁਕਾਬਲਿਆ ਵਿੱਚੋ ਪਹਿਲਾ ਸਥਾਨ ਸ੍ਰੀ ਮੁਕਤਸਰ ਸਾਹਿਬ, ਦੂਜਾ ਗੁਰਦਾਸਪੁਰ , ਤੀਜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਹਾਸਲ ਕੀਤਾ , ਲੜਕੀਆਂ 14 ਸਾਲ ਵਰਗ ਵਿੱਚ ਪਹਿਲਾ ਸਥਾਨ ਸ੍ਰੀ ਮੁਕਤਸਰ ਸਾਹਿਬ ,ਦੂਜਾ ਮੋਗਾ ,ਤੀਜਾ ਲੁਧਿਆਣਾ ਨੇ ਹਾਸਲ ਕੀਤੇ , ਅੰਡਰ 17 ਸਾਲ ਵਰਗ ਲੜਕੇ ਪਹਿਲਾ ਸਥਾਨ ਗੁਰਦਸਪੁਰ , ਦੂਜਾ ਸ੍ਰੀ ਅੰਮ੍ਰਿਤਸਰ ਸਾਹਿਬ, ਤੀਜਾ ਜਲੰਧਰ ਨੇ ਹਾਸਲ ਕੀਤਾ । ਲੜਕੀਆਂ 17 ਸਾਲਾ ਵਰਗ ਵਿੱਚ ਪਹਿਲਾ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ, ਦੂਜਾ ਜਲੰਧਰ, ਤੀਜਾ ਮੋਗਾ ਨੇ ਹਾਸਲ ਕੀਤਾ ।
ਅੰਡਰ 19 ਸਾਲ ਵਰਗ ਲੜਕੇ ਪਹਿਲਾ ਸਥਾਨ ਗੁਰਦਸਪੁਰ, ਦੂਜਾ ਜਲੰਧਰ, ਤੀਜਾ ਸ੍ਰੀ ਮੁਕਤਸਰ ਸਾਹਿਬ ਨੇ ਹਾਸਲ ਕੀਤਾ । ਲੜਕੀਆਂ ਪਹਿਲਾ ਸਥਾਨ ਮੋਗਾ , ਦੂਜਾ ਸ੍ਰੀ ਮੁਕਤਸਰ ਸਾਹਿਬ, ਤੀਜਾ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਹਾਸਲ ਕੀਤਾ I ਇਨਾਮ ਵੰਡ ਸਮਾਰੋਹ ਦੀ ਪ੍ਧਾਨਗੀ ਕਰਦਿਆ ਪ੍ਰਿੰਸੀਪਲ ਸਿਮਰਦੀਪ ਸਿੰਘ ਧਾਲੀਵਾਲ, ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਸੰਧੂ ਚੇਅਰਮੈਨ ਡੀ ਐਫ ਏ ਜਿਲਾ ਫਿਰੋਜ਼ਪੁਰ, ਜਥੇਦਾਰ ਕਰਨੈਲ ਸਿੰਘ ਭਾਵੜਾ ਅਤੇ ਅਮਰਜੀਤ ਸਿੰਘ ਪ੍ਰਧਾਨ, ਖੋ-ਖੋ ਜ਼ਿਲ੍ਹਾ ਐਸੋਸੀਏਸ਼ਨ ਨੇ ਜੇਤੂਆ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਵੰਡੇ । ਵਿਸ਼ੇਸ਼ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਸਫਲਤਾਪੂਰਵਕ ਖੇਡਾਂ ਨੇਪਰੇ ਚਾੜ੍ਹਨ ਵਿਚ ਵੱਡਮੁੱਲਾ ਸਹਿਯੋਗ ਦੇਣ ਵਾਲੀਆ ਸਖਸ਼ੀਅਤਾਂ ਨੂੰ ਵੀ ਖਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਪਤੀ ਭਾਸ਼ਣ ਦੌਰਾਨ ਪ੍ਰਿੰਸੀਪਲ ਧਾਲੀਵਾਲ ਨੇ ਸਾਰੀਆਂ ਜ਼ੋਨਾਂ ਦੇ ਮੈਨੇਜਰਾਂ ਦਾ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੂੰ ਨੈਸ਼ਨਲ ਪੱਧਰ ਲਈ ਹੋਰ ਕਠੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।
Related