
Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ):– ਗੁਰੂਦੁਆਰਾ ਸਿੰਘ ਸਭਾ ਅਕਾਲਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਦੁਖਦ ਖ਼ਬਰ ਹੈ।
ਸ੍ਰ ਕਸ਼ਮੀਰ ਸਿੰਘ ਪੱਤਰਕਾਰ ਅਤੇ ਏਕਲ ਵਿਦਿਆਲਯ ਦੇ ਪੰਜਾਬ ਪੱਧਰੀ ਆਗੂ ਕੰਵਰਜੀਤ ਸਿੰਘ ਜੈਂਟੀ ਦੇ ਪਿਤਾ ਸਨ। ਕੱਲ੍ਹ ਦੇਰ ਸ਼ਾਮ ਓਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਓਹ 72 ਸਾਲਾਂ ਦੇ ਸਨ। ਅੱਜ ਜ਼ੀਰਾ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਓਹਨਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿੱਥੇ ਓਹਨਾ ਦੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੇ ਹੰਝੂਆਂ ਭਰੀ ਸ਼ਰਧਾਂਜਲੀ ਦਿੱਤੀ।
ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਨਾਮ ਸਿੱਧੂ, ਚੇਅਰਮੈਨ ਵਿਜੇ ਸ਼ਰਮਾ, ਮੀਤ ਪ੍ਰਧਾਨ ਨਰਿੰਦਰ ਕੇਸਰ, ਗੁਰਦਰਸ਼ਨ ਸੰਧੂ, ਕਪਿਲ ਸੇਠੀ, ਮਨੋਹਰ ਲਾਲ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਮਹਾਂਵੀਰ ਝੋਕ, ਅਮਨ ਅਰੋੜਾ, ਰਾਕੇਸ਼ ਕਪੂਰ, ਮੁਨੀਸ਼ ਬਾਵਾ, ਭਾਜਪਾ ਦੇ ਸਰਬਜੀਤ ਬੌਬੀ, ਅਸ਼ਵਨੀ ਗਰੋਵਰ, ਦਵਿੰਦਰ ਬਜਾਜ, ਲਾਲੋ ਹਾਂਡਾ, ਰਾਜਿੰਦਰ ਹਾਂਡਾ, ਬਲਿਹਾਰ ਸਿੰਘ, ਅਮਰੀਕ ਸਿੰਘ, ਉਪਕਾਰ ਸਿੰਘ, ਅਸ਼ੋਕ ਪੂਰੀ, ਇੰਦਰ ਗੁਪਤਾ, ਵਿਜੇ ਬਹਿਲ ਆਦਿ ਨੇ ਕੰਵਰਜੀਤ ਜੈਂਟੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।Related