ਫਰੀਦਕੋਟ (ਵਿਪਨ ਮਿੱਤਲ) – ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਵਿਅਕਤੀਆਂ ਦੀ ਚੰਗੇ ਢੰਗ ਨਾਲ ਦੇਖਭਾਲ ਕਰਨ ਵਾਲੇ ‘ਆਪਣਾ ਘਰ ਆਸ਼ਰਮ’ ਗੀਤਾ ਭਵਨ ਸਰਾਫਾ ਬਾਜ਼ਾਰ ਫਰੀਦਕੋਟ ਵਿਖੇ ਰਾਸ਼ਟਰੀ ਚੇਅਰਮੈਨ ਸ੍ਰੀ ਵਿਨੋਦ ਸਿੰਘਲ ਅਤੇ ਨਰਿੰਦਰ ਤਿਵਾੜੀ ਚੋਣ ਅਧਿਕਾਰੀ ਭਰਤਪੁਰ ਦੀ ਯੋਗ ਅਗਵਾਈ ਅੰਦਰ ਇੱਕ ਮੀਟਿੰਗ ਆਪਣਾ ਘਰ ਆਸ਼ਰਮ ਫਰੀਦਕੋਟ ਵਿਖੇ ਕੀਤੀ ਗਈ। ਇਸ ਮੀਟਿੰਗ ਦੌਰਾਨ ਆਪਣਾ ਘਰ ਆਸ਼ਰਮ ਨੂੰ ਸੁਚਾਰ ਢੰਗ ਨਾਲ ਚਲਾਉਣ ਲਈ ਕਾਰਜਕਾਰਨੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ। ਇਸ ਸਮੇਂ ਸਮਾਜ ਸੇਵੀ ਪ੍ਰਦੀਪ ਕਟਾਰੀਆ (ਲੱਕੀ) ਚੀਫ ਪੈਟਰਨ ਮੈਂਬਰ ਨੂੰ ਸਰਪ੍ਰਸਤ, ਕੇਵਲ ਕਿ੍ਰਸ਼ਨ ਕਟਾਰੀਆ ਚੀਫ ਪੈਟਰਨ ਮੈਂਬਰ ਨੂੰ ਪ੍ਰਧਾਨ, ਕਵਿਤਾ ਸ਼ਰਮਾ ਉਪ ਪ੍ਰਧਾਨ, ਵਿਜੇਂਦਰ ਵਿਨਾਇਕ ਜੁਆਇੰਟ ਸਕੱਤਰ, ਅਰੁਣ ਕੁਮਾਰ ਗੁਪਤਾ ਵਿੱਤ ਸਕੱਤਰ, ਨਰੇਸ਼ ਕੁਮਾਰ ਗਰੋਵਰ, ਵਿਨੋਦ ਕੁਮਾਰ ਬਜਾਜ, ਬਿਸ਼ਨ ਕੁਮਾਰ ਅਰੋੜਾ, ਸੁਨੀਤਾ ਜੈਨ ਸਾਰੇ ਕਾਰਜਕਾਰੀ ਮੈਂਬਰ, ਅਰੁਣ ਬਜਾਜ, ਅਸ਼ੀਸ਼ ਸੱਚਦੇਵਾ ਅਤੇ ਰਵੀ ਸੇਠੀ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਚੁਣਿਆ ਗਿਆ। ਨਵ- ਨਿਯੁਕਤ ਪ੍ਰਧਾਨ ਕੇਵਲ ਕਿ੍ਰਸ਼ਨ ਕਟਾਰੀਆ ਨੇ ਚੋਣ ਤੇ ਤਸੱਲੀ ਪ੍ਰਗਟ ਕੀਤੀ । ਉਨ੍ਹਾਂ ਨੇ ਭਰਤਪੁਰ ਤੋ ਆਏ ਵਿਨੋਦ ਸਿੰਘਲ ਤੇ ਨਰਿੰਦਰ ਤਿਵਾੜੀ ਚੋਣ ਅਧਿਕਾਰੀਆਂ ਨੂੰ ਇਸ ਤੋਂ ਪਹਿਲਾਂ ਜੀ ਆਇਆਂ ਨੂੰ ਆਖਿਆ। ਇਸ ਮੌਕੇ ਭਰਤਪੁਰ ਤੋਂ ਪਹੁੰਚੇ ਅਧਿਕਾਰੀਆਂ ਨੇ ਸਰਵਸੰਮਤੀ ਨਾਲ ਹੋਈ ਚੋਣ ਲਈ ਫ਼ਰੀਦਕੋਟ ਦੀ ਟੀਮ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਇਨ੍ਹਾਂ ਪ੍ਰਭੂ ਜੀਆਂ ਦਾ ਪੂਰਨ ਸੁਹਿਦਰਤਾ ਨਾਲ ਧਿਆਨ ਰੱਖਿਆ ਜਾਵੇ। ਇਸ ਮੌਕੇ ਸ਼੍ਰੀ ਕੇਵਲ ਕਿ੍ਰਸ਼ਨ ਕਟਾਰੀਆ ਨੇ ਭਰੋਸਾ ਦਿਵਾਇਆ ਕਿ ਸਾਰੇ ਮੈਂਬਰ ਹੈਡ ਆਫਿਸ ਦੇ ਨਿਯਮਾਂ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਵਿਅਕਤੀਆਂ ਦੀ ਦੇਖਭਾਲ ਬੇਹਤਰੀਨ ਢੰਗ ਨਾਲ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਨਵ ਨਿਯੁਕਤ ਜੁਆਇੰਟ ਸਕੱਤਰ ਵਜਿੰਦਰ ਵਿਨਾਇਕ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਭ ਨੇ ਭਰਤਪੁਰ ਆਸ਼ਰਮ ਦੇ ਨਿਯਮਾਂ ਅਨੁਸਾਰ ਕਾਰਜ ਕਰਨ ਲਈ ਮਿਲ ਕੇ ਪ੍ਰਣ ਕੀਤਾ।