ਫ਼ਰੀਦਕੋਟ (ਵਿਪਨ ਮਿੱਤਲ) – ਡਾ.ਅੰਬੇਦਕਰ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਵਿਖੇ ਇੰਟਰਨੈਸ਼ਨਲ ਲਿਟਰੇਸੀ ਦਿਨ ਮਨਾਇਆ ਗਿਆ। ਇਸ ਮੌਕੇ ਸ੍ਰੀ ਜੈਅੰਤ ਚੌਧਰੀ ਮੰਤਰੀ ਸਟੇਟ ਸਕਿਲ ਡਿਵੈਲਪਮੈਂਟ ਐਂਡ ਇੰਟਰੇਪ੍ਰੇਨੇਊਰਸ਼ਿਪ ਮਨਿਸਟਰ ਆਫ ਸਟੇਟ ਫਾਰ ਐਜੂਕੇਸਨ ਮੁੱਖ ਮਹਿਮਾਨ ਅਤੇ ਕਈ ਰਾਜਾਂ ਦੇ ਸਿੱਖਿਆ ਮੰਤਰੀ ਤੇ ਉੱਚ ਅਧਿਕਾਰੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਅਤੇ ਸਾਰੇ ਰਾਜਾਂ ਤੋਂ ਟੀਮਾਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੀ ਸਾਖਰਤਾ ਮੁਹਿੰਮ ਤਹਿਤ ਜਨ ਜਨ ਸਾਖਰ ਕਰਨ ਲਈ ਭਾਰਤ ਵਰਸ਼ ਅੰਦਰ ਚੱਲ ਰਹੀ ‘ਉਲਾਸ’ ਸਕੀਮ ਨੂੰ ਉਤਸ਼ਾਹਤ ਕਰਨ ਤੇ ਕੇਂਦਰ ਰਿਹਾ। ਇਸ ਪ੍ਰੋਗਰਾਮ ’ਚ ਚੰਡੀਗੜ੍ਹ ਦੇ ਪੀ.ਐਮ. ਸ੍ਰੀ.ਸਰਕਾਰੀ ਕੰਨਿਆ ਸਕੂਲ ਸੈਕਟਰ 18 ਦੇ ਫ਼ਰੀਦਕੋਟੀਏ ਲੈਕਚਰਾਰ ਸ੍ਰੀ ਸੁਖਵਿੰਦਰ ਸਿੰਘ ਅਤੇ ਵਿਦਿਆਰਥਣ ਬੇਟੀ ਸੁਖਮਨੀ ਸਾਰੰਗ ਵੱਲੋਂ ਗਾਇਆ ਗੀਤ ‘ਖੁਸ਼ੀਓਂ ਕਾ ਉਲਾਸ’ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ। ਮੰਤਰੀ ਸ੍ਰੀ ਜੈਅੰਤ ਚੌਧਰੀ ਵੱਲੋਂ ਇਸ ਪੇਸ਼ਕਾਰੀ ਦੀ ਖੂਬ ਪ੍ਰੰਸ਼ਸ਼ਾ ਕੀਤੀ ਗਈ ਅਤੇ ਉਹਨਾਂ ਨੇ ਇਸ ਗੀਤ ਨੂੰ ‘ਰਾਸ਼ਟਰੀ ਉਲਾਸ ਥੀਮ ਗੀਤ’ ਦਾ ਦਰਜਾ ਦੇ ਕੇ ਇਸ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਕਿਹਾ। ਇਸ ਮੋਕੇ ਸੁਖਵਿੰਦਰ ਸਾਰੰਗੀ, ਬੇਟੀ ਸੁਖਮਨੀ ਸਾਰੰਗ ਨੂੰ ਮਿਸਿਜ਼ ਅਰਚਨਾ ਸ਼ਰਮਾ ਅਵਸਥੀ ਜੁਆਇੰਟ ਸਕੱਤਰ ਡਿਪਾਰਟਮੈਂਟ ਆਫ਼ ਸਕੂਲ ਐਜੂਕੇਸ਼ਨ ਲਿਟਰੇਸੀ ਭਾਰਤ, ਡਾਇਰੈਕਟਰ ਡਾ.ਪ੍ਰੀਤੀ ਮੀਨਾ ਨੇ ਸਨਮਾਨਿਤ ਕੀਤਾ। ਇਹ ਗੀਤ ਸਾਖਰਤਾ ਮੁਹਿੰਮ ਨੂੰ ਹੋਰ ਤੇਜ਼ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਲੋਕ ਇਸ ਨੂੰ ਖੂਬ ਪਸੰਦ ਕਰ ਰਹੇ ਹਨ। ਇਸ ਸ਼ਾਨਦਾਰ ਪੇਸ਼ਕਾਰੀ ਦੇ ਫ਼ਰੀਦਕੋਟੀਏ ਕਲਾਕਾਰ ਸ੍ਰੀ ਸੁਖਵਿੰਦਰ ਸਿੰਘ ਨਾਲ ਜਦੋ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੀਤ ਨੂੰ ਬਣਾਉਣ ਦੀ ਪ੍ਰੇਰਨਾ ਚੰਡੀਗੜ ਦੇ ਅਡਲਟ ਸਿੱਖਿਆ ਯੂਨਿਟ ਦੇ ਇੰਚਾਰਜ ਸ੍ਰੀਮਤੀ ਰਾਜ ਬਾਲਾ ਤੋਂ ਮਿਲੀ ਅਤੇ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਮਨਜੀਤ ਕੌਰ ਗਿੱਲ ਦੇ ਭਰਪੂਰ ਯੋਗਦਾਨ ਸਦਕਾ ਇਹ ਪ੍ਰਾਪਤੀ ਸੰਭਵ ਹੋ ਸਕੀ। ਇੱਥੇ ਵਰਨਣਯੋਗ ਹੈ ਕਿ ਸੁਖਵਿੰਦਰ ਸਾਰੰਗ ਫ਼ਰੀਦਕੋਟ ਜ਼ਿਲੇ ’ਚ ਲੰਬਾ ਸਮਾਂ ਸੰਗੀਤ ਲੈਕਚਰਾਰ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਚੰਡੀਗੜ ਚਲੇ ਗਏ ਅਤੇ ਉਹ ਅੱਜ ਵੀ ਫ਼ਰੀਦਕੋਟ ਦੇ ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਸਰਗਰਮ ਮੈਂਬਰ ਹਨ। ਫ਼ਰੀਦਕੋਟ ਦੇ ਸੰਗੀਤ ਲੈਕਚਰਾਰ, ਬੇਟੀ ਸੁਖਮਨੀ ਸਾਰੰਗ ਦੀ ਇਸ ਪ੍ਰਾਪਤੀ ਤੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਸਰਪ੍ਰਸਤ ਜਗਜੀਤ ਸਿੰਘ ਚਾਹਲ, ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਸਕੱਤਰ ਸ਼ਾਇਰ ਸੁਨੀਲ ਚੰਦਿਆਣਵੀ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ, ਪੀ.ਆਰ.ਓ.ਜਸਬੀਰ ਸਿੰਘ ਜੱਸੀ, ਕਲੱਬ ਦੇ ਸੀਨੀਅਰ ਮੈਂਬਰ ਗੁਰਮੇਲ ਸਿੰਘ ਜੱਸਲ, ਖੁਸ਼ਵਿੰਦਰ ਸਿੰਘ ਹੈਪੀ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਨਾਇਬ ਸਿੰਘ ਪੁਰਬਾ, ਪਾਲ ਸਿੰਘ ਸੰਧੂ, ਰਾਜਨ ਨਾਗਪਾਲ, ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਸੁਰਜੀਤ ਗਿੱਲ, ਕਾਮੇਡੀ ਕਲਾਕਾਰ ਲਛਮਣ ਭਾਣਾ-ਅਮਰਜੀਤ ਸੇਖੋਂ, ਤਰਸੇਮ ਕਟਾਰੀਆ, ਕੇ.ਪੀ.ਸਿੰਘ, ਭੁਪਿੰਦਰਪਾਲ ਸਿੰਘ, ਧਰਮਿੰਦਰ ਸਿੰਘ, ਦਰਸ਼ਨ ਲਾਲ ਚੁੱਘ, ਗੌਤਮ ਬਾਂਸਲ, ਗੁਰਵਿੰਦਰ ਸਿੰਘ ਭੁੱਲਰ, ਲੈਕਚਰਾਰ ਹਰਜੀਤ ਸਿੰਘ, ਡਾ.ਇਕਬਾਲ ਸਿੰਘ, ਸਵਰਨ ਸਿੰਘ ਰੋਮਾਣਾ, ਨਵਦੀਪ ਸਿੰਘ ਰਿੱਕੀ, ਰਣਜੀਤ ਸਿੰਘ ਘੁਮਾਣ, ਸੁਖਵਿੰਦਰ ਸਿੰਘ ਸੁੱਖਾ, ਸਵਰਨ ਸਿੰਘ ਵੰਗੜ ਮੈਂਬਰਾਂ ਨੇ ਵਧਾਈ ਦਿੱਤੀ ਹੈ।