ਜਲੰਧਰ (ਸੁਖਵੰਤ ਸਿੰਘ)-ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ (ਪੰਜਾਬ) ਜ਼ੋਨ ਸੁਲਤਾਨਪੁਰ ਲੋਧੀ,ਲੋਹੀਆਂ ਖਾਸ,ਸ਼ਾਹਕੋਟ ਵਲੋਂ ਵੱਡੀ ਗਿਣਤੀ ਵਿਚ ਕਿਸਾਨਾਂ,ਮਜਦੂਰਾਂ ਅਤੇ ਬੀਬੀਆਂ ਵਲੋਂ ਸੰਤੋਖ ਸਿੰਘ ਚੌਧਰੀ ਦੇ ਘਰ ਦਾ ਘਿਰਾਓ ਕੀਤਾ ਗਿਆ ਜਿਸ ਵਿਚ ਧਰਨੇ ਦੀ ਅਗਵਾਈ ਸੂਬਾ ਖ਼ਜ਼ਾਨਚੀ ਗੁਰਲਾਲ ਸਿੰਘ,ਜ਼ੋਨ ਲੋਹੀਆਂ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਟੀਆ,ਜ਼ੋਨ ਸ਼ਾਹਕੋਟ ਦੇ ਪ੍ਰਧਾਨ ਗੁਰਦੇਵ ਸਿੰਘ ਰੇੜ੍ਹਵਾ ਅਤੇ ਜ਼ੋਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਵਲੋਂ ਕੀਤੀ ਗਈ।

    ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੋਦੀ ਸਰਕਾਰ ਵਲੋਂ ਕਿਸਾਨ ਤੇ ਮਜਦੂਰ ਮਾਰੂ ਤਿੰਨੋ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਲਾਗੂ ਕੀਤਾ ਗਿਆ ਹੈ।

    ਇਸ ਦੇ ਵਿਰੋਧ ਵਿਚ ਕਿਸਾਨ ਮਜਦੂਰ ਸੰਗਰਸ਼ ਕਮੇਟੀ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਕਰਨ ਦਾ ਏਲਾਨ ਕੀਤਾ ਗਿਆ ਸੀ ਜਿਸ ਦੇ ਤਹਤ ਸੰਤੋਖ ਸਿੰਘ ਚੌਧਰੀ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ। ਜਿਸਦੇ ਕਾਰਣ ਸੰਤੋਖ ਸਿੰਘ ਚੌਧਰੀ ਦੀ ਕੋਠੀ ਦਾ ਏਰੀਆ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਧਰਨੇ ਦੇ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕਿ ਨਾਅਰੇ ਬਾਜ਼ੀ ਕੀਤੀ ਗਈ ਜਿਸ ਵਿਚ ਸਤਨਾਮ ਸਿੰਘ ਰਾਏ ਵਾਲ ਜਰਨੈਲ ਸਿੰਘ, ਸਵਰਨ ਸਿੰਘ ਸ਼ੇਰਾ,ਹਾਕਮ ਸਿੰਘ, ਸੁਖਪ੍ਰੀਤ ਸਿੰਘ ਅਤੇ ਹੋਰ ਵੀ ਕਈ ਲੋਕ ਸ਼ਾਮਿਲ ਹੋਏ।

    ਆਗੂਆਂ ਨੇ ਇਹ ਵੀ ਜਾਣਕਾਰੀ ਦਿਤੀ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆਂ ਤੇ ਅਸੀਂ ਹੋਰ ਵੀ ਵੱਡੇ ਪੱਧਰ ਤੇ ਧਰਨੇ ਦੇਵਾਂਗੇ ਤੇ ਆਪਣਾ ਸੰਗਰਸ਼ ਜਾਰੀ ਰੱਖਾਂਗੇ।