IAS ਬਬੀਤਾ ਨੂੰ ਫਿਰੋਜ਼ਪੁਰ ਮੰਡਲ ਦਾ ਵਾਧੂ ਕਾਰਜਭਾਰ
ਇਸੇ ਤਰ੍ਹਾਂ ਬਬੀਤਾ ਨੂੰ ਖੇਤੀਬਾੜੀ ਕਮਿਸ਼ਨਰ ਦੇ ਨਾਲ ਫਿਰੋਜ਼ਪੁਰ ਮੰਡਲ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਹਰਪ੍ਰੀਤ ਸਿੰਘ ਸੂਦਨ ਨੂੰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦਾ ਡਾਇਰੈਕਟਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਹੋਰ ਉਦਯੋਗਿਕ ਸੰਸਥਾਵਾਂ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।ਜ਼ਿਲ੍ਹਾ ਪੱਧਰ ‘ਤੇ ਕੀਤੇ ਗਏ ਬਦਲਾਵਾਂ ਤਹਿਤ ਅਭਿਜੀਤ ਕਪਲਿਸ਼ ਨੂੰ ਮਾਈਨਿੰਗ ਤੇ ਭੂ-ਵਿਗਿਆਨ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਅਮਿਤ ਕੁਮਾਰ ਪੰਚਾਲ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ। ਆਕਾਸ਼ ਬੰਸਲ ਨੂੰ ਕਪੂਰਥਲਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।ਤੇਜਦੀਪ ਸਿੰਘ ਜਲੰਧਰ ‘ਚ ਏਡੀਸੀ ਨਿਯੁਕਤ
ਇਸ ਤੋਂ ਇਲਾਵਾ ਜਸਬੀਰ ਸਿੰਘ-II ਨੂੰ ਵਧੀਕ ਸਕੱਤਰ, ਆਮ ਪ੍ਰਸ਼ਾਸਨ ਤੇ ਤਾਲਮੇਲ ਵਿਭਾਗ ਦੇ ਨਾਲ ਪਰਾਹੁਣਚਾਰੀ ਵਿਭਾਗ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਉੱਥੇ ਹੀ ਤੇਜਦੀਪ ਸਿੰਘ ਸੈਣੀ ਨੂੰ ਜਲੰਧਰ ‘ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਨਵੇਂ ਅਹੁਦਿਆਂ ‘ਤੇ ਕਾਰਜਭਾਰ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।


