Skip to content
ਫਗਵਾੜਾ 19 ਨਵੰਬਰ (ਪੁਨੀਤ) : ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਚੇਅਰਮੈਨ ਕੁਲਦੀਪ ਸਰਦਾਨਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਦੇਖ-ਰੇਖ ਹੇਠ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਯੂ.ਕੇ. ਅਤੇ ਫਗਵਾੜਾ ਦੀਆਂ ਸਮੂਹ ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਮੱਖਣ ਸਿੰਘ ਜੌਹਲ ਦੀ ਯਾਦ ਨੂੰ ਸਮਰਪਿਤ ਫਰੀ ਕੈਂਸਰ ਜਾਂਚ ਅਤੇ ਜਾਗਰੁਕਤਾ ਕੈਂਪ ਲਗਾਇਆ ਗਿਆ। ਕੈਂਪ ਦੇ ਆਯੋਜਨ ਵਿੱਚ ਵਰਲਡ ਕੈਂਸਰ ਕੇਅਰ ਦੇ ਮੋਢੀ ਕੁਲਵੰਤ ਸਿੰਘ ਧਾਲੀਵਾਲ, ਡਾਇਰੈਕਟਰ ਡਾ. ਧਰਮਿੰਦਰ ਸਿੰਘ ਅਤੇ ਕੈਂਸਰ ਸੈਂਟਰ ਅਮਰੀਕਾ ਵਲੋਂ ਪੂਰਨ ਸਹਿਯੋਗ ਪ੍ਰਾਪਤ ਹੋਇਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਏ.ਡੀ.ਸੀ. ਡਾ. ਅਕਸ਼ਿਤਾ ਗੁਪਤਾ, ਐਸ.ਪੀ. ਮਾਧਵੀ ਸ਼ਰਮਾ, ਮੇਅਰ ਰਾਮਪਾਲ ਉੱਪਲ ਅਤੇ ਪਿ੍ਰੰਸੀਪਲ ਮੋਨਿਕਾ ਗੁਜਰਾਲ ਨੇ ਦੀਪ ਪ੍ਰੱਜਵਲਿਤ ਕਰਕੇ ਕੈਂਪ ਦਾ ਉਦਘਾਟਨ ਕੀਤਾ। ਕੈਂਪ ਦੌਰਾਨ 35 ਡਾਕਟਰਾਂ ਦੀ ਮਾਹਿਰ ਟੀਮ ਨੇ 90 ਮਰਦਾਂ ਅਤੇ 235 ਔਰਤਾਂ ਸਮੇਤ ਕੁੱਲ 324 ਲੋੜਵੰਦਾਂ ਦਾ ਨਰੀਖਣ ਕਰਦਿਆਂ ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਪੈਪ-ਸਮੇਅਰ ਟੈਸਟ, ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਏ. ਟੈਸਟ, ਬਲੱਡ ਕੈਂਸਰ ਦੀ ਜਾਂਚ ਲਈ ਟੈਸਟ, ਮੂੰਹ ਅਤੇ ਗਲੇ ਦੀ ਜਾਂਚ, ਹੱਡੀਆਂ ਦੀ ਜਾਂਚ ਦੇ ਟੈਸਟ ਫਰੀ ਕੀਤੇ। ਕੈਂਪ ਵਿਚ ਸ਼ੂਗਰ ਅਤੇ ਬੀ.ਪੀ. ਚੈੱਕਅਪ, ਡਾਕਟਰੀ ਜਾਂਚ ਅਤੇ ਸਲਾਹ ਤੋਂ ਇਲਾਵਾ ਜਨਰਲ ਰੋਗਾਂ ਦੇ ਇਲਾਜ ਲਈ ਦਵਾਈਆਂ ਬਿਲਕੁਲ ਫਰੀ ਦਿੱਤੀਆਂ ਗਈਆਂ। ਅੱਖਾਂ ਦੇ ਮਰੀਜਾਂ ਨੂੰ ਫਰੀ ਐਨਕਾਂ ਵੀ ਭੇਂਟ ਕੀਤੀਆਂ ਗਈਆਂ। ਮਲਕੀਅਤ ਸਿੰਘ ਰਗਬੋਤਰਾ ਨੇ ਸਮੂਹ ਸਹਿਯੋਗੀਆਂ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਕੈਂਸਰ ਦੇ ਟੈਸਟਾਂ ਦੀ ਰਿਪੋਰਟ 5 ਦਸੰਬਰ ਨੂੰ ਦਿੱਤੀ ਜਾਵੇਗੀ। ਇਸ ਮੌਕੇ ਉਡਿਅਲ ਸ਼ਾਲਨੀ ਗਰੁੱਪ ਦੇ ਕੋਆਰਡੀਨੇਟਰ ਆਂਚਲ ਅਤੇ ਮੋਨਿਕਾ, ਰੋਟਰੀ ਕਲੱਬ ਦੇ ਪ੍ਰਧਾਨ ਕਮਾਂਡਰ ਇਕਬਾਲ ਸਿੰਘ, ਗੁਰਮੀਤ ਪਲਾਹੀ, ਹਰਬੰਸ ਲਾਲ, ਮੋਹਨ ਲਾਲ ਤਨੇਜਾ, ਅਮਰਜੀਤ ਰਿਐਤ, ਮਨੋਜ ਮਿੱਢਾ, ਰਾਜੇਸ਼ ਪਰਾਸ਼ਰ, ਰੂਪ ਲਾਲ, ਵਿਸ਼ਵਾ ਮਿੱਤਰ ਸ਼ਰਮਾ, ਸੁਧਾ ਬੇਦੀ, ਕੁਲਦੀਪ ਦੁੱਗਲ, ਅਵਤਾਰ ਸਿੰਘ ਮੋਰਾਂਵਾਲੀ ਤੇ ਸਾਥੀ, ਤਾਰਾ ਚੰਦ ਚੁੰਬਰ, ਐਸ.ਸੀ. ਚਾਵਲਾ, ਅਸ਼ੋਕ ਸ਼ਰਮਾ, ਐਸ.ਪੀ. ਕੋਛੜ, ਸੁੱਚਾ ਸਿੰਘ ਰਾਣੀਪੁਰ, ਸੁਖਦੇਵ ਸਿੰਘ ਪਲਾਹੀ, ਡਾ. ਜਵਾਹਰ ਧੀਰ, ਵਿਪਨ ਖੁਰਾਨਾ, ਕ੍ਰਿਸ਼ਨ ਕੁਮਾਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਸਟਾਫ ਅਤੇ ਸ਼ਹਿਰ ਦੇ ਪਤਵੰਤੇ ਹਾਜਰ ਸਨ।
Related