Skip to content
ਫਗਵਾੜਾ (ਪੁਨੀਤ) : ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ.ਹਰਜਿੰਦਰ ਸਿੰਘ ਜੱਖੂ ਨੇ ਬੀਤੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਰਿਹਾਣਾ ਜੱਟਾਂ ਤਹਿਸੀਲ ਫਗਵਾੜਾ ਦੀ ਹੈੱਡ ਟੀਚਰ ਪਰਮਜੀਤ ਕੌਰ ਦੇ ਸਕੂਲ ਦੀ ਹੀ ਟੀਚਰ ਲਕਸ਼ਮੀ ਦੇਵੀ ਵਲੋਂ ਥੱਪੜ ਮਾਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਡਿਊਲਕਾਸਟ ਟੀਚਰ ਵਲੋਂ ਸਡਿਊਲਕਾਸਟ ਟੀਚਰ ਦੇ ਥੱਪੜ ਮਾਰਨਾ ਬੇਹੱਦ ਨਿੰਦਣਯੋਗ ਤੇ ਘਿਨੌਣੀ ਘਟਨਾ ਹੈ,ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ।ਉਨ੍ਹਾ ਨੇ ਕਿਹਾ ਕਿ ਜੇਕਰ ਸਮਾਜ ਤੇ ਬੱਚਿਆ ਨੂੰ ਸੇਧ ਦੇਣ ਵਾਲਾ ਟੀਚਰ ਹੀ ਇਸ ਤਰ੍ਹਾ ਦੀ ਕਰਨ ਲੱਗ ਜਾਵੇ ਤਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆ ਦਾ ਕੀ ਭਵਿੱਖ ਹੋਵੇਗਾ। ਡਾ.ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੀ ਟੀਮ ਫਗਵਾੜਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਹੈੱਡ ਟੀਚਰ ਪਰਮਜੀਤ ਕੌਰ ਦੇ ਥੱਪੜ ਮਾਰਨ ਵਾਲੀ ਸਕੂਲ ਅਧਿਆਪਕਾ ਲਕਸ਼ਮੀ ਦੇਵੀ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਪਤੀ ਵਲੋਂ ਸਕੂਲ ਦੀ ਹੈੱਡ ਟੀਚਰ ਨੂੰ ਧਮਕੀਆਂ ਦੇਣ ਅਤੇ ਡਰਾਉਣ ਧਮਕਾਉਣ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ’ਤੇ ਉਸਦੇ ਖਿਲਾਫ਼ ਵੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਕਤ ਡਾ.ਜੱਖੂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਥੱਪੜ ਵਾਲੀ ਅਧਿਆਪਕਾ ਅਤੇ ਉਸਦੇ ਪਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਤਿੱਖਾ ਸੰਘਰਸ਼ ਕਰੇਗੀ। ਉਨ੍ਹਾ ਨੇ ਪ੍ਰਾਇਮਰੀ ਸਕੂਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਵੀ ਮੰਗ ਕੀਤੀ ਕਿ ਵਿਭਾਗੀ ਕਾਰਵਾਈ ਕਰਦੇ ਹੋਏ ਉਕਤ ਥੱਪੜ ਮਾਰਨ ਵਾਲੀ ਅਧਿਆਪਕਾ ਲਕਸ਼ਮੀ ਦੇਵੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਇਸ ਮੌਕੇ ਹੈਪੀ ਕੌਲ ਸਟੇਟ ਕੋਆਰਡੀਨੇਟਰ, ਅਸ਼ਵਨੀ ਬਘਾਣੀਆ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਜਸਵੀਰ ਸਿੰਘ ਕੋਕਾ ਜ਼ਿਲ੍ਹਾ ਪ੍ਰਧਾਨ ਦਿਹਾਤੀ, ਨਿਰਮਲ ਸਿੰਘ ਚਾਚੋਵਾਲ, ਜੱਸੀ ਕੋਟਰਾਣੀ, ਗੁਰਪ੍ਰੀਤ, ਕੁਲਵਿੰਦਰ ਬਲਾਲੋਂ ਆਦਿ ਹਾਜ਼ਰ ਸਨ।
Related