
Skip to content
ਸ੍ਰੀ ਮੁਕਤਸਰ ਸਾਹਿਬ (ਵਿਪਨ ਮਿੱਤਲ) : ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਸੀਨੀਅਰ ਮੈਂਬਰ ਅਤੇ ਨੌਜਵਾਨ ਸਮਾਜ ਸੇਵਕਾ ਇੰਦਰਜੀਤ ਕੌਰ ਕੌਂਸਲਰ ਦੇ ਮਾਮਾ ਜੀ ਅੰਗਰੇਜ ਸਿੰਘ (56) ਤਿੰਨ ਦਿਨ ਪਹਿਲਾਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਕਿਤੇ ਵਜੋਂ ਖੇਤੀਬਾੜੀ ਦੇ ਸੰਦ ਬਣਾਉਣ ਦੇ ਮਾਹਿਰ ਸਵ: ਅੰਗਰੇਜ ਸਿੰਘ ਆਪਣੇ ਪਿਛੇ ਧਰਮ ਪਤਨੀ ਦਲਜੀਤ ਕੌਰ, ਸ਼ਾਦੀ ਸ਼ੁਦਾ ਪੁੱਤਰ ਕੁਲਬੀਰ ਸਿੰਘ ਸੰਨੀ, ਸ਼ਾਦੀ ਸ਼ੁਦਾ ਬੇਟੀਆਂ ਸੰਦੀਪ ਕੌਰ ਅਤੇ ਬਬਲਪ੍ਰੀਤ ਸਮੇਤ, ਅਣਵਿਆਹਿਆ ਪੁੱਤਰ ਸੋਨੂੰ ਛੱਡ ਗਏ ਹਨ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੁੱਖ ਸਲਾਹਕਾਰ ਜਗਦੀਸ਼ ਚੰਦਲ ਧਵਾਲ ਸਮੇਤ ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਢਾ, ਡਾ. ਜਸਵਿੰਦਰ ਸਿੰਘ, ਗੁਰਪਾਲ ਸਿੰਘ ਪਾਲੀ, ਪ੍ਰਿੰ. ਸੰਜੀਵ ਜਿੰਦਲ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ, ਰਾਮ ਸਿੰਘ ਪੱਪੀ ਸਾਬਕਾ ਕੌਂਸਲਰ, ਓ.ਪੀ. ਖਿੱਚੀ, ਚੌ. ਬਲਬੀਰ ਸਿੰਘ, ਰਾਜਿੰਦਰ ਖੁਰਾਣਾ, ਰਾਜੇਸ਼ ਗਿਰਧਰ, ਚੰਦ ਸਿੰਘ ਲੱਧੂਵਾਲਾ ਅਤੇ ਰਾਜੀਵ ਕਟਾਰੀਆ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇੰਦਰਜੀਤ ਕੌਰ ਕੌਂਸਲਰ ਅਤੇ ਉਨ੍ਹਾਂ ਦੇ ਪਤੀ ਜਗਮੀਤ ਸਿੰਘ ਜੱਗਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਅੰਗਰੇਜ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਉਨ੍ਹਾਂ ਦੇ ਜੱਦੀ ਸ਼ਹਿਰ ਜ਼ੀਰਾ ਵਿਖੇ ਆਉਂਦੀ 11 ਫਰਵਰੀ ਐਤਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਪਾਇਆ ਜਾਵੇਗਾ।Related