ਫਗਵਾੜਾ (ਪੁਨੀਤ) ਮਿੱਤਲ ਸਕੂਲ ਆਫ ਬਿਜ਼ਨਸ (ਐਲ.ਪੀ.ਯੂ.) ਦੇ ਸਹਿਯੋਗ ਸਦਕਾ ਨਜਦੀਕੀ ਪਿੰਡ ਹਰਦੋ ਫਰਾਲਾ ਵਿਖੇ ਸਥਾਈ ਖੇਤੀ ਰਾਹੀਂ ਕਿਸਾਨਾਂ ਦਾ ਸ਼ਕਤੀਕਰਨ ਵਿਸ਼ੇ ‘ਤੇ ਜਾਗਰੁਕਤਾ ਸੈਮੀਨਾਰ ਟੀਮ ਕੋਆਰਡੀਨੇਟ ਟੇਂਡਈ ਮਤੀਮਤੀ ਦੀ ਦੇਖਰੇਖ ਹੇਠ ਕਰਵਾਇਆ ਗਿਆ। ਸਮਾਗਮ ਦਾ ਥੀਮ ਸਸਟੇਨੇਬਲ ਐਗਰੀਕਲਚਰ ਰਾਹੀਂ ਫਾਈਨੈਂਸ਼ਲ ਇੰਡਿਪੈਂਡੈਂਸੀ ਰੱਖਿਆ ਗਿਆ ਸੀ। ਸਮਾਗਮ ਦੌਰਾਨ ਮੁੱਖ ਬੁਲਾਰਿਆਂ ਵਜੋਂ ਡਾ. ਪ੍ਰਵੀਨ ਕੁਮਾਰੀ ਏ.ਓ. ਟਰੇਨਿੰਗ ਸੈਕਸ਼ਨ, ਡਾ. ਸੋਨੂ ਅਤੇ ਅਤੇ ਰਵਿੰਦਰ ਕੌਰ ਏ.ਈ.ਓ. ਜਲੰਧਰ ਈਸਟ ਨੇ ਸ਼ਿਰਕਤ ਕੀਤੀ। ਡਾ. ਪ੍ਰਵੀਨ ਕੁਮਾਰੀ ਨੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਉਂਨਤ ਖੇਤੀ ਯੰਤਰਾਂ ਜਿਵੇਂ ਮਾਡਰਨ ਟਰੈਕਟਰ, ਹਾਰਵੇਸਟਰ ਅਤੇ ਹੋਰ ਮਸ਼ੀਨਰੀ ਨਾਲ ਖੇਤੀ ਦੀ ਉਪਜ ਵਧਾਈ ਅਤੇ ਖਰਚ ਘਟਾਇਆ ਜਾ ਸਕਦਾ ਹੈ। ਉਹਨਾਂ ਨੇ ਪੰਜਾਬ ਗ੍ਰੀਨ ਟਰੈਕਟਰ ਸਕੀਮ, ਜਿਸ ਵਿੱਚ 70% ਤੱਕ ਸਬਸਿਡੀ ਮਿਲਦੀ ਹੈ, ਦਾ ਖਾਸ ਤੌਰ ਤੇ ਜ਼ਿਕਰ ਕੀਤਾ। ਨਾਲ ਹੀ ਫਸਲੀ ਚੱਕਰ, ਇੰਟਰਕ੍ਰੋਪਿੰਗ, ਮਿੱਟੀ ਦੀ ਸੰਭਾਲ ਅਤੇ ਡਰਿੱਪ ਸਿੰਚਾਈ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ। ਡਾ. ਪਰਵੀਨ ਕੁਮਾਰੀ ਨੇ ਦੱਸਿਆ ਕਿ ਜੇਕਰ ਕਿਸਾਨ ਆਧੁਨਿਕ ਤਕਨੀਕਾਂ ਨੂੰ ਅਪਣਾਉਣ, ਤਾਂ ਉਨ੍ਹਾਂ ਦੀ ਪੈਦਾਵਾਰ ਵਧੇਗੀ, ਖਰਚੇ ਘਟਣਗੇ ਅਤੇ ਖੇਤੀ ਨਾਲ ਜੁੜੇ ਜੋਖਮ ਵੀ ਘੱਟ ਜਾਣਗੇ।🔹 ਡਾ. ਸੋਨੂ ਨੇ ਸੈਸ਼ਨ ਦੌਰਾਨ ਸਰਕਾਰੀ ਯੋਜਨਾਵਾਂ ਅਤੇ ਵਿੱਤੀ ਸਹਾਇਤਾ ਬਾਰੇ ਵਿਸਥਾਰ ਨਾਲ ਨਾਲ ਦੱਸਿਆ। ਉਹਨਾਂ ਨੇ ਕਿਸਾਨ ਸਨਮਾਨ ਨਿਧੀ, ਕਿਸਾਨ ਕਰੈਡਿਟ ਕਾਰਡ, ਪੰਜਾਬ ਗ੍ਰੀਨ ਟਰੈਕਟਰ ਸਕੀਮ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਲਾਈਵਸਟਾਕ ਕਾਰਡ (ਖਾਸ ਕਰਕੇ ਮਹਿਲਾ ਕਿਸਾਨਾਂ ਲਈ) ਦੇ ਲਾਭ ਦੱਸਦਿਆਂ ਕਿਹਾ ਕਿ ਇਹ ਯੋਜਨਾਵਾਂ ਕਿਸਾਨਾਂ ਦੀ ਆਮਦਨੀ ਵਧਾਉਣ, ਜੋਖਮ ਘਟਾਉਣ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਡਾ. ਸੋਨੂੰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਨਜ਼ਦੀਕੀ ਖੇਤੀ ਦਫ਼ਤਰ, ਸੀ.ਐਸ.ਸੀ. ਕੇਂਦਰ ਜਾਂ ਆਨਲਾਈਨ ਪੋਰਟਲ ਰਾਹੀਂ ਇਹ ਸਹੂਲਤਾਂ ਲੈ ਸਕਦੇ ਹਨ। ਗੁਰਵਿੰਦਰ ਕੌਰ ਅਤੇ ਰਵਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਸਥਾਈ ਅਤੇ ਜੈਵਿਕ ਖੇਤੀ ਦੇ ਲਾਭਾਂ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜੈਵਿਕ ਖਾਦ ਮਿੱਟੀ ਦੀ ਉਪਜ ਸ਼ਕਤੀ ਨੂੰ ਵਧਾਉਂਦੀ ਹੈ। ਇੰਟੀਗ੍ਰੇਟਿਡ ਪੇਸਟ ਮੈਨੇਜਮੈਂਟ (ਆਈ.ਪੀ.ਐਮ.) ਨਾਲ ਕੈਮੀਕਲ ਦੀ ਘੱਟ ਵਰਤੋਂ ਹੁੰਦੀ ਹੈ। ਸੌਰ ਉਰਜਾ ਨਾਲ ਬਿਜਲੀ ਅਤੇ ਡੀਜ਼ਲ ਦੇ ਖਰਚੇ ਘਟਦੇ ਹਨ। ਕਿਸਾਨ ਸਹਿਕਾਰੀ ਸਮੂਹਾਂ ਨਾਲ ਮਾਰਕੀਟ ‘ਚ ਵਧੀਆ ਮੁੱਲ ਮਿਲਦਾ ਹੈ। ਬੁਲਾਰਿਆਂ ਨੇ ਰਿਕਾਰਡ ਕੀਪਿੰਗ, ਬਜਟਿੰਗ, ਐਮਰਜੈਂਸੀ ਬਚਤ ਅਤੇ ਵਿੱਤੀ ਪ੍ਰਬੰਧਨ ਦੀਆਂ ਤਕਨੀਕਾਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ। ਐਲ.ਪੀ.ਯੂ. ਦੀ ਟੀਮ ਨੇ ਸਮੂਹ ਕਿਸਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਹਾਜਰ ਕਿਸਾਨਾਂ ਨੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਪਿੰਡਾਂ ਅਤੇ ਖੇਤੀ ਦੇ ਵਿਕਾਸ ਲਈ ਬਹੁਤ ਸਹਾਇਕ ਬਣਦੇ ਹਨ। ਅਖੀਰ ਵਿੱਚ ਇਸ ਸਮਾਗਮ ਦੇ ਪ੍ਰਬੰਧਕਾਂ ਡਾ: ਅਨੂਪ, ਡਾ: ਸ਼ਰਮਾ ਤੋਂ ਇਲਾਵਾ ਟੀਮ ਕੋਆਰਡੀਨੇਟ ਟੇਂਡਈ ਮਤੀਮਤੀ, ਮੈਂਬਰ ਟੇਂਡਈ, ਮਨਜੀਤ, ਖੁਸ਼ੀ ਅਤੇ ਅਰੁਣ ਨੇ ਦੱਸਿਆ ਕਿ ਇਸ ਮਹੱਤਵਪੂਰਨ ਖੇਤੀ-ਕੇਂਦ੍ਰਿਤ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ, ਸਰਕਾਰੀ ਯੋਜਨਾਵਾਂ, ਵਿੱਤੀ ਸਾਵਧਾਨੀ ਅਤੇ ਸਥਾਈ ਖੇਤੀ ਤਕਨੀਕਾਂ ਬਾਰੇ ਜਾਣੂ ਕਰਵਾਉਣਾ ਸੀ। ਉਹਨਾਂ ਵਲੋਂ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸੱਤਿਆ ਦੇਵੀ, ਕਾਂਤਾ, ਜਸ਼ਵਿੰਦਰ, ਸਤਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।