
Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਮੁੜ੍ਹ ਵਸੇਬੇ ਲਈ ਲਗਾਤਾਰ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਹਨ। ਮੁਸਲਿਮ ਫਰੰਟ ਪੰਜਾਬ ਵੱਲੋਂ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਕਰਦਿਆਂ ਸਰਹੱਦੀ ਪਿੰਡਾਂ ਦੇ ਸਕੂਲਾਂ ਵਿਚ ਪੁੱਜ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡ ਗਏ।ਹੰਭਲਾ ਫਾਉਂਡੇਸ਼ਨ ਪੰਜਾਬ ਦੇ ਰਾਹੀਂ ਮੁਸਲਿਮ ਫ਼ਰੰਟ ਪੰਜਾਬ ਦੀ ਟੀਮ ਜਿਸ ਵਿਚ ਡਾ. ਫ਼ਕੀਰ ਮੁਹੰਮਦ ਸਟੇਟ ਚੇਅਰਮੈਨ ਤੇ ਐਚ ਆਰ ਮੋਫ਼ਰ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਨੂਰ ਮੁਹੰਮਦ ਲੰਡੇ ਸਟੇਟ ਕੈਸ਼ੀਅਰ, ਸਵਰਨ ਗੋਰੀਆ ਸਟੇਟ ਅਸਿਸਟੈਂਟ ਜਨਰਲ ਸੈਕਟਰੀ, ਜਮਾਲ ਮੁਹੰਮਦ ਜ਼ਿਲ੍ਹਾ ਚੇਅਰਮੈਨ ਮੋਗਾ, ਮੁਹੰਮਦ ਵਿੱਕੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਬੂਟਾ ਖਾਨ ਜ਼ਿਲ੍ਹਾ ਕੈਸ਼ੀਅਰ ਮੋਗਾ, ਐਡਵੋਕੇਟ ਮੁਹੰਮਦ ਸ਼ਬਾਨ ਸਿਦੀਕੀ ਜ਼ਿਲਾ ਲੀਗਲ ਅਡਵਾਈਜ਼ਰ ਫਿਰੋਜਪੁਰ, ਇਕਬਾਲ ਦੀਨ ਕੈਸ਼ੀਅਰ ਹਲਕਾ ਬਾਘਾ ਪੁਰਾਣਾਸ਼ਾਮਿਲ ਸਨ, ਵੱਲੋਂ ਸਰਹੱਦੀ ਪਿੰਡ ਖੁੰਦਰ ਗੱਟੀ ਅਤੇ ਚਾਂਦੀ ਵਾਲਾ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਗਰਮ ਕੋਟੀਆਂ, ਜਰਾਬਾਂ ਤੇ ਸੇਗਾ ਕੰਪਨੀ ਦੇ ਬੂਟ ਭੇਂਟ ਕੀਤੇ ਗਏ। ਇਸ ਮੌਕੇ ਬੋਲਦਿਆਂ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਐਚ ਆਰ ਮੋਫ਼ਰ ਨੇ ਕਿਹਾ ਹੈ ਕਿ ਅਜਿਹੇ ਔਖੇ ਵੇਲੇ ਅਸੀਂ ਸਮੂਹ ਪੰਜਾਬੀ ਇੱਕ ਦੂਜੇ ਨਾਲ ਖੜ੍ਹੇ ਹਾਂ ਅਤੇ ਇਹਨਾਂ ਹੜ੍ਹ ਪੀੜ੍ਹਤਾਂ ਦੀ ਹਰ ਸੰਭਵ ਮਦਦ ਕਰਨ ਲਈ ਤਤਪਰ ਹਾਂ। ਓਹਨਾ ਕਿਹਾ ਕਿ ਮੁਸਲਿਮ ਫਰੰਟ ਪੰਜਾਬ ਹੜ੍ਹ ਪੀੜ੍ਹਤਾਂ ਲਈ ਅੱਗੇ ਵੀ ਮਦਦ ਕਰਦੀ ਰਹੇਗੀ। ਪਿੰਡਾਂ ਦੇ ਸਰਪੰਚਾਂ ਅਤੇ ਸਕੂਲ ਸਟਾਫ਼ ਵੱਲੋਂ ਮੁਸਲਿਮ ਫਰੰਟ ਪੰਜਾਬ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੰਭਲਾ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ ਕੇ, ਤਰਲੋਚਨ ਲੋਚੀ, ਕੰਵਲਜੀਤ ਕੌਰ, ਰਿਸ਼ੀ ਰਾਹੀ, ਗੁਰਪ੍ਰੀਤ ਭੰਬਾ ਲੰਡਾ, ਅਮਰੀਕ ਸੰਧੂ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਕੇਸਰ, ਅਸ਼ੋਕ ਕੁਮਾਰ , ਸਰਪੰਚ ਬਗੀਚਾ ਸਿੰਘ ਚਾਂਦੀ ਵਾਲਾ, ਭਜਨ ਸਿੰਘ ਖੁੰਦਰ ਗੱਟੀ ਅਤੇ ਸਕੂਲਾਂ ਦਾ ਸਮੂਹ ਸਟਾਫ ਹਾਜ਼ਰ ਸੀ।Related