
Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਅਤੇ ਏਕਲ ਵਿਦਿਆਲਿਆ ਪੰਜਾਬ ਵੱਲੋਂ ਸਾਂਝਾ ਉਪਰਾਲਾ ਕਰਕੇ ਸਰਹੱਦੀ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਮਦਨਜੀਤ ਸਿੰਘ ਪੰਜਾਬ ਪ੍ਰਧਾਨ ਨਸ਼ਾ ਮੁਕਤ ਚੇਤਨਾ ਸੰਘ ਤੇ ਕਵਰਜੀਤ ਸਿੰਘ ਜੈਂਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਆਉਣ ਨਾਲ ਫਿਰੋਜ਼ਪੁਰ ਦੇ ਨਾਲ ਲਗਦਿਆ ਪਿੰਡਾਂ ਵਿਚ ਪਾਣੀ ਭਰ ਜਾਣ ਨਾਲ ਵੱਖ ਵੱਖ ਬਿਮਾਰੀਆਂ ਦੇ ਫੈਲਣ ਦੇ ਡਰ ਤੋ ਬਚਾਅ ਲਈ ਦਵਾਈਆ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਚਮੜੀ ਦੇ ਰੋਗਾਂ, ਖਾਰਸ਼, ਖਾਂਸੀ, ਜ਼ੁਕਾਮ, ਬੁਖਾਰ, ਦਸਤ ਆਦਿ ਕਈ ਬਿਮਾਰੀਆਂ ਦੀਆ ਕਿੱਟਾਂ ਬਣਾ ਕੇ ਖੁੰਦੜ ਗੱਟੀ, ਐਸ ਬੀ ਐਸ ਸਕੂਲ ਭਾਨੇ ਵਾਲਾ, ਚਾਂਦੀ ਵਾਲਾ, ਭਾਨੇ ਵਾਲਾ, ਟੇਡੀ ਵਾਲਾ ਆਦਿ ਪਿੰਡਾਂ ਵਿੱਚ ਮੈਡੀਕਲ ਦਵਾਈਆਂ ਦੀਆਂ ਕਿੱਟਾਂ ਵੰਡੀਆਂ ਗਈਆਂ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਮਦਨਜੀਤ ਸਿੰਘ ਪੰਜਾਬ ਪ੍ਰਧਾਨ ਨਸ਼ਿਆਂ ਮੁਕਤ ਚੇਤਨਾ ਸੰਘ, ਕਵਰਜੀਤ ਸਿੰਘ ਜੈਂਟੀ, ਨਰਿੰਦਰ ਸਿੰਘ ਕੇਸਰ, ਪਰਵੀਨ ਤਲਵਾੜ , ਸਤੀਸ਼ ਧਵਨ, ਸੰਜੀਵ ਸ਼ਰਮਾ, ਬਲਕਾਰ ਸਿੰਘ, ਵਿਪਨ ਚੋਪੜਾ, ਮਨੀਸ਼ ਸੇਤੀਆ, ਸੁਨੀਲ ਰਾਣਾ, ਸਾਕਸ਼ੀ ਸੋਧ, ਬਲਵੀਰ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ , ਅਮਨਦੀਪ ਕੌਰ, ਮਨਜੀਤ ਕੌਰ, ਕਿਰਨਾਂ, ਨੀਲਮ ਕੌਰ, ਕੈਲਾਸ਼ ਕੌਰ ਆਦਿ ਹਾਜ਼ਰ ਸਨ।Related