Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਬੀਤੇ ਦਿਨੀ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਬਲੱਡ ਬੈਂਕ ਵੱਲੋ ਨੈਸ਼ਨਲ ਵਾਲੰਟਰੀ ਬਲੱਡ ਡੋਨੇਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਨਰਸਿੰਗ ਕਾਲਜ ਦੇ ਬੱਚਿਆ ਨਾਲ ਚਾਰਟ ਮੁਕਾਬਲੇ ਅਤੇ ਗੇਟ ਰੈਲੀ ਕੀਤੀ ਗਈ। ਇਸ ਸਮੇ ਵੱਖ ਵੱਖ ਸਮਾਜਿਕ ਜਥੇਬੰਦੀਆ ਵੱਲੋ ਖ਼ੂਨ ਦਾਨ ਬਾਰੇ ਖੁੱਲ ਕੇ ਚਰਚਾ ਕੀਤੀ ਗਈ। ਜਿਸ ਵਿਚ ਵੱਖ ਵੱਖ ਐਨਜੀਓ ਦੇ ਬੁਲਾਰਿਆ ਵੱਲੋ ਸਬੋਧਨ ਵੀ ਕੀਤਾ ਗਿਆ। ਇਸ ਮੌਕੇ ਫਿਰੋਜ਼ਪੁਰ ਦੇ ਵੱਖ ਵੱਖ ਐਨਜੀਓ ਜਿੰਨਾ ਵਿੱਚੋ ਸਤਲੁੱਜ ਪ੍ਰੈੱਸ ਕਲੱਬ ਫਿਰੋਜ਼ਪੁਰ, ਰੈੱਡ ਕਰਾਸ ਸੋਸਾਇਟੀ ਫਿਰੋਜ਼ਪੁਰ, ਕੋ-ਜ਼ਿਲਾ ਐਨਜੀਓ ਕਮੇਟੀ ਜ਼ੀਰਾ, ਅਲਾਇੰਸ ਕਲੱਬ ਜ਼ੀਰਾ,ਬਾਰ ਐਸੋਸੀਅਨ ਫਿਰੋਜ਼ਪੁਰ, ਬਲੈਸਿੰਗ ਫਾਉਡੇਸ਼ਨ ਫਿਰੋਜ਼ਪੁਰ, ਮਯੰਕ ਫਾਉਡੇਸ਼ਨ ਫਿਰੋਜ਼ਪੁਰ, ਫਿਰੋਜ਼ਪੁਰ ਲੰਗਰ ਸੇਵਾ ਸੋਸਾਇਟੀ, ਜੈ ਮਿਲਾਪ ਫਿਰੋਜ਼ਪੁਰ, ਹੈਲਪਿੰਗ ਹੈਂਡਸ ਫਿਰੋਜ਼ਪੁਰ, ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਗੁਰੂ ਹਰ ਸਹਾਏ, ਪੀਬੀਜੀ ਵੈਲਫੇਅਰ ਕਲੱਬ ਕੋਟਕਪੁਰਾ, ਐਸਬੀਐਸ ਯੂਨੀਵਰਸਿਟੀ ਫਿਰੋਜ਼ਪੁਰ, ਸੰਤ ਨਿਰਕਾਰੀ ਭਵਨ ਫਿਰੋਜ਼ਪੁਰ ਆਦਿ ਨੇ ਬਲੱਡ ਬੈਂਕ ਵੱਲੋ ਹਰੀਸ਼ ਵੈਜੀਟੇਰਅਨ ਵਿਚ ਸਵੈ ਇਸ਼ਕ ਖ਼ੂਨ ਦਾਨ ਦਿਵਸ ਮੌਕੇ ਤੇ ਡਾਕਟਰ ਗੁਰਮੇਜ ਗੁਰਾਇਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਇਸ਼ਵਿਨ ਬਾਜਵਾ, ਭੂਪੇਸ਼ ਚੋਪੜਾ, ਮਨੋਜ ਗਰੋਵਰ, ਜਸਪਾਲ, ਵਿਕਰਮ, ਸਵਿਤਾ, ਵੰਦਨਾ, ਸਮਾਜ ਸੇਵੀ ਪੀਸੀ ਕੁਮਾਰ ਆਦਿ ਹਾਜ਼ਿਰ ਸਨ।
Related