ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਤੂ ਕਪੂਰ ਅੱਜ ਯਾਨੀ 8 ਜੁਲਾਈ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਉਨਾਂ ਦਾ ਇਹ 63ਵਾਂ ਜਨਮਦਿਨ ਉਨਾਂ ਲਈ ਖੁਸ਼ੀ ਵਾਲਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਇਸ ਸਾਲ ਆਪਣੇ ਪਤੀ ਤੇ ਅਦਾਕਾਰ ਰਿਸ਼ੀ ਕਪੂਰ ਨੂੰ ਖੋ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਜਨਮਦਿਨ ਦੀਆਂ ਖੁਸ਼ੀਆਂ ਮਨਾ ਰਿਹਾ ਹੈ। ਉਨ੍ਹਾਂ ਦੀ ਧੀ ਰਿਧੀਮਾ ਸਾਹਨੀ ਨੇ ਨੀਤੂ ਦੇ ਜਨਮਦਿਨ ਸੈਲੀਬ੍ਰੇਸ਼ਨ ਦੀ ਤਸਵੀਰ ਲੋਕਾਂ ਨਾਲ ਸਾਂਝਾ ਕੀਤੀ ਹੈ।

    ਰਿਧੀਮਾ ਨੇ ਆਪਣੀ ਮਾਂ ਨੀਤੂ ਤੇ ਭਰਾ ਰਣਬੀਰ ਕਪੂਰ ਨਾਲ ਸੈਲਫੀ ਪੋਸਟ ਕੀਤੀ ਹੈ। ਕੈਮਰੇ ਦੇ ਫ੍ਰੇਮ ‘ਚ ਤਿੰਨੋਂ ਹੀ ਮੈਂਬਰ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਰਿਧੀਮਾ ਨੇ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਲਿਖਿਆ ਹੈ, ‘ਮੇਰੀ ਆਇਰਨ ਲੇਡੀ ਜਨਮਦਿਨ ਮੁਬਾਰਕ ਹੋਵੇ। ਤੁਹਾਨੂੰ ਬਹੁਤ ਸਾਰਾ ਪਿਆਰ ਮਾਂ।’ ਤੁਹਾਨੂੰ ਦੱਸ ਦੇਈਏ ਕਿ ਰਿਧੀਮਾ ਦਿੱਲੀ ‘ਚ ਰਹਿੰਦੀ ਹੈ ਪਰ ਪਿਤਾ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਉਹ ਮਾਂ ਨਾਲ ਸਮਾਂ ਬਿਤਾ ਰਹੀ ਹੈ।