ਪ੍ਰਧਾਨ ਮੰਤਰੀ ਪੌਸ਼ਣ ਯੋਜਨਾ (ਪਹਿਲਾਂ ਮਿਡ-ਡੇਅ ਮੀਲ ਸਕੀਮ) ਤਹਿਤ, ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੇ ਮੀਨੂ ਵਿਚ ਬਦਲਾਅ ਕੀਤੇ ਗਏ ਹਨ। ਨਵਾਂ ਹਫ਼ਤਾਵਾਰੀ ਮੀਨੂ 1 ਜੁਲਾਈ ਤੋਂ 31 ਜੁਲਾਈ ਤਕ ਲਾਗੂ ਰਹੇਗਾ।ਇਸ ਸਬੰਧੀ ਜਨਰਲ ਮੈਨੇਜਰ ਮਿਡ- ਡੇਅ ਮੀਲ ਸੁਸਾਇਟੀ ਵਲੋਂ ਜਾਰੀ ਹਦਾਇਤਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਹਫ਼ਤਾਵਾਰੀ ਮੀਨੂ ਦੇ ਅਨੁਸਾਰ, ਸੋਮਵਾਰ ਨੂੰ ਦਾਲ ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ-ਚੌਲ ਅਤੇ ਖੀਰ, ਬੁੱਧਵਾਰ ਨੂੰ ਕਾਲੇ ਜਾਂ ਚਿਟੇ ਛੋਲੇ  (ਆਲੂਆਂ ਦੇ ਨਾਲ) ਅਤੇ ਪੂਰੀ ਜਾਂ ਰੋਟੀ, ਵੀਰਵਾਰ ਨੂੰ ਆਲੂ-ਪਿਆਜ਼ ਪਕੌੜਿਆਂ ਦੇ ਨਾਲ ਕੜ੍ਹੀ ਅਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਅਤੇ ਰੋਟੀ, ਜਦਕਿ ਸ਼ਨੀਵਾਰ ਨੂੰ ਸਾਬਤ ਮਾਂਹ ਦੀ ਦਾਲ, ਚੌਲ ਅਤੇ ਮੌਸਮੀ ਫਲ ਪਰੋਸੇ ਜਾਣਗੇ। ਸਾਰੇ ਸਕੂਲਾਂ ਵਿੱਚ, ਵਿਦਿਆਰਥੀਆਂ ਨੂੰ ਇੱਕ ਕਤਾਰ ਵਿੱਚ ਬਿਠਾ ਕੇ  ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੀਨੂ ਅਨੁਸਾਰ ਭੋਜਨ ਮੁਹੱਈਆ ਹੋਵੇਗਾ । ਜੇਕਰ ਕਿਸੇ ਵੀ ਸਕੂਲ ਵਿੱਚ ਨਿਰਧਾਰਤ ਮੀਨੂ ਅਨੁਸਾਰ ਭੋਜਨ ਮੁਹੱਈਆ ਨਹੀਂ ਕਰਵਾਇਆ ਜਾਂਦਾ ਹੈ, ਤਾਂ ਸਾਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।