
Skip to content

ਜਲੰਧਰ-ਬਸਤੀ ਸ਼ੇਖ ਦੇ ਮਨਜੀਤ ਨਗਰ, ਜਨਕ ਨਗਰ ਤੇ ਆਲੇ-ਦੁਆਲੇ ਦੇ ਇਲਾਕੇ ਹਨੇਰੇ ਵਿੱਚ ਡੁੱਬੇ ਪਏ ਹਨ। ਤਿੰਨ ਘੰਟਿਆਂ ਤੋਂ ਬਿਜਲੀ ਗਾਇਬ ਹੈ। ਗਰਮੀ ਦੇ ਮੌਸਮ ਵਿੱਚ ਬੱਚੇ ਤੇ ਬਜ਼ੁਰਗ ਬੁਰੇ ਹਾਲਾਤਾਂ ਦਾ ਸ਼ਿਕਾਰ ਹੋ ਰਹੇ ਹਨ।
📞 ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ SDO ਸੁਰਜੀਤ ਸਿੰਘ ਨੂੰ ਫ਼ੋਨ ਕੀਤਾ ਤਾਂ ਬੇਦਰਦੀ ਨਾਲ ਸਿਰਫ਼ ਇਹ ਜਵਾਬ ਮਿਲਿਆ – “ਬਿਜਲੀ ਆ ਜਾਵੇਗੀ” – ਅਤੇ ਤੁਰੰਤ ਫ਼ੋਨ ਕੱਟ ਦਿੱਤਾ ਗਿਆ। ਕਈ ਵਾਰ ਤਾਂ ਫ਼ੋਨ ਚੁੱਕਿਆ ਹੀ ਨਹੀਂ ਗਿਆ।
👥 ਲੋਕਾਂ ਨੇ ਆਪਣੀ ਸ਼ਿਕਾਇਤ ਕੌਂਸਲਰ ਮੰਜੀਤ ਸਿੰਘ ਟੀਟੂ ਕੋਲ ਦਰਜ ਕਰਵਾਈ। ਕੌਂਸਲਰ ਨੇ ਵੀ SDO ਨੂੰ ਕਾਲ ਕੀਤੀ ਪਰ ਉੱਥੋਂ ਵੀ ਓਹੀ ਜਵਾਬ – “ਆ ਜਾਵੇਗੀ”।
👉 ਖ਼ਾਸ ਗੱਲ ਇਹ ਹੈ ਕਿ ਕੌਂਸਲਰ ਸਾਹਿਬ ਵੱਲੋਂ SE ਤੇ XEN ਸਾਹਿਬ ਨੂੰ ਫ਼ੋਨ ਕੀਤਾ ਗਿਆ ਤਾਂ ਉਹਨਾਂ ਦੀ ਕਾਲ ਤੁਰੰਤ ਵਾਪਸ ਆਈ ਤੇ ਬਹੁਤ ਵਧੀਆ ਟੰਗ ਨਾਲ ਜਵਾਬ ਦਿੱਤਾ ਗਿਆ। ਪਰ SDO ਸੁਰਜੀਤ ਸਿੰਘ ਦਾ ਰਵੱਈਆ ਬਿਲਕੁਲ ਵੀ ਠੀਕ ਨਹੀਂ ਹੈ ਤੇ ਉਹ ਇਲਾਕੇ ਦੇ ਕਿਸੇ ਵੀ ਨੇਤਾ ਨਾਲ ਨਹੀਂ ਬਣਾਉਂਦੇ।
📵 ਇੱਥੋਂ ਤੱਕ ਕਿ ਵੈਲਕਮ ਪੰਜਾਬ ਨਿਊਜ਼ਪੇਪਰ ਦੇ ਚੀਫ਼ ਐਡੀਟਰ ਵੱਲੋਂ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਜਵਾਬ ਨਹੀਂ ਮਿਲਿਆ।
⚡ ਲੋਕਾਂ ਦਾ ਗੁੱਸਾ ਫੂਟਿਆ –
“ਜਿਹੜੇ ਅਧਿਕਾਰੀ ਸਰਕਾਰ ਤੋਂ ਤਨਖ਼ਾਹਾਂ ਤਾਂ ਲੈਂਦੇ ਹਨ, ਪਰ ਜਨਤਾ ਦਾ ਕੰਮ ਕਰਨਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ, ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਲਾਜ਼ਮੀ ਹੈ।”
🔥 ਇਲਾਕੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ SDO ਸਾਹਿਬ ਲੋਕਾਂ ਲਈ ਨਹੀਂ, ਸਿਰਫ਼ ਆਪਣੇ ਅਹੁਦੇ ਦੀ ਗਰਮੀ ਲਈ ਕੰਮ ਕਰਦੇ ਹਨ।
👉 ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਬਿਜਲੀ ਸਪਲਾਈ ਤੁਰੰਤ ਬਹਾਲ ਨਾ ਕੀਤੀ ਗਈ ਤਾਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
✍️ ਪੱਤਰਕਾਰ – ਵਿਕੀ ਸੂਰੀ
Related