Skip to content
ਨਾਭਾ 29 ਅਕਤੂਬਰ (ਅਮਨ ਗਰਗ ): ਕਰਵਾਚੌਥ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਸਮਾਜ ਸੇਵਿਕਾ ਬੀਬੀ ਪਰਮਜੀਤ ਕੌਰ ਬਾਜਵਾ ਵੱਲੋਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਸੁਹਾਗਣਾਂ ਨੂੰ ਕਰਵਾਚੌਥ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਸੂਟ ਭੇਟ ਕੀਤੇ ਗਏ।
ਇਸ ਲੜੀ ਤਹਿਤ ਬੀਬੀ ਪਰਮਜੀਤ ਕੌਰ ਬਾਜਵਾ ਸਭ ਤੋਂ ਪਹਿਲਾਂ ਨਾਭਾ ਦੇ ਇਤਿਹਾਸਕ ਬੋਰਡਾਂ ਗੇਟ ਵਿਖੇ ਸਥਿਤ ਨਗਰ ਖੇੜਾ ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਇਕੱਤਰ ਹੋਈਆਂ ਸੁਹਾਗਣ ਔਰਤਾਂ ਨੂੰ ਸੂਟ ਵੰਡੇ ਅਤੇ ਉਨ੍ਹਾਂ ਦੇ ਸੁਹਾਗ ਦੀ ਲੰਮੀ ਉਮਰ ਲਈ ਦੁਆ ਕੀਤੀ। ਇਸ ਮੌਕੇ ਨਗਰ ਖੇੜਾ ਕਮੇਟੀ ਅਤੇ ਸਥਾਨਕ ਨਿਵਾਸੀਆਂ ਵੱਲੋਂ ਬੀਬੀ ਬਾਜਵਾ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਤੋਂ ਬਾਅਦ ਬੀਬੀ ਪਰਮਜੀਤ ਕੌਰ ਬਾਜਵਾ ਨੇ ਨੇੜਲੇ ਪਿੰਡ ਥੁਈ ਵਿਖੇ ਸ਼ਿਰਕਤ ਕੀਤੀ। ਪਿੰਡ ਥੁਹੀ ਵਿਖੇ ਵੀ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੁਹਾਗਣਾਂ ਨੂੰ ਸੂਟ ਵੰਡੇ ਗਏ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਗਈ। ਬੀਬੀ ਬਾਜਵਾ ਵੱਲੋਂ ਕੀਤੇ ਗਏ ਇਸ ਨਿੱਘੇ ਪ੍ਰੋਗਰਾਮ ਤੋਂ ਬਾਅਦ ਸਮੂਹ ਪਿੰਡ ਵਾਸੀਆਂ ਅਤੇ ਮੌਜੂਦਾ ਸਰਪੰਚ ਅਤੇ ਗ੍ਰਾਮ ਪੰਚਾਇਤ ਹਾਜ਼ਰ ਸਨ ਔਰਤਾਂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਪਰਮਜੀਤ ਕੌਰ ਬਾਜਵਾ ਨੇ ਕਿਹਾ ਕਿ ਸਾਡੇ ਰੀਤੀ-ਰਿਵਾਜ ਅਤੇ ਤਿਉਹਾਰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ, ਅਤੇ ਉਨ੍ਹਾਂ ਦਾ ਮਕਸਦ ਇਸ ਸ਼ੁਭ ਦਿਹਾੜੇ ‘ਤੇ ਭੈਣਾਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆਉਣਾ ਸੀ। ਇਸ ਦੌਰਾਨ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Related