
Skip to content
ਇੱਕ ਬੰਦੇ ਨੇ ਕੈਸੀਨੋ ਵਿੱਚ ਇੰਨੇ ਪੈਸੇ ਜਿੱਤ ਲਏ ਕਿ ਉਹ ਖੁਸ਼ੀ ਬਰਦਾਸ਼ਤ ਨਾ ਕਰ ਸਕਿਆ ਅਤੇ ਉੱਥੇ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਹੈਰਾਨ ਕਰਨ ਵਾਲੀ ਘਟਨਾ ਸਿੰਗਾਪੁਰ ‘ਚ ਵਾਪਰੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਿਪੋਰਟ ਮੁਤਾਬਕ 3.2 ਮਿਲੀਅਨ ਪੌਂਡ (ਭਾਵ ਲਗਭਗ 34 ਕਰੋੜ ਰੁਪਏ) ਦਾ ਜੈਕਪਾਟ ਜਿੱਤਣ ਤੋਂ ਬਾਅਦ ਵਿਅਕਤੀ ਨੇ ਖੁਸ਼ੀ ਨਾਲ ਹਵਾ ‘ਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਅਗਲੇ ਹੀ ਪਲ ਉਹ ਗਸ਼ ਖਾ ਕੇ ਹੇਠਾਂ ਡਿੱਗ ਪਿਆ।ਇਕ ਰਿਪੋਰਟ ਮੁਤਾਬਕ ਇਹ ਘਟਨਾ ਸਿੰਗਾਪੁਰ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ‘ਚ ਸਥਿਤ ‘ਮਰੀਨਾ ਬੇ ਸੈਂਡਜ਼ ਕੈਸੀਨੋ’ ‘ਚ 22 ਜੂਨ ਨੂੰ ਵਾਪਰੀ। ਜਿਵੇਂ ਹੀ ਬੰਦੇ ਨੇ ਜੈਕਪਾਟ ਜਿੱਤਿਆ, ਉਸ ਨੇ ਹਵਾ ਵਿੱਚ ਛਾਲਾਂ ਮਾਰਦਿਆਂ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਪਰ ਅਗਲੇ ਹੀ ਪਲ ਉਹ ਬੇਹੋਸ਼ ਹੋ ਗਿਆ ਤਾਂ ਉਥੇ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਵਿਚ ਹਫੜਾ-ਦਫੜੀ ਮਚ ਗਈ। ਵਾਇਰਲ ਹੋ ਰਹੀ ਵੀਡੀਓ ‘ਚ ਬੰਦੇ ਦੇ ਨਾਲ ਗਈ ਔਰਤ ਉੱਚੀ-ਉੱਚੀ ਰੋਂਦੀ ਹੈ ਅਤੇ ਮਦਦ ਲਈ ਬੇਨਤੀ ਕਰਦੀ ਦਿਖਾਈ ਦਿੰਦੀ ਹੈ।ਕੈਸੀਨੋ ਸਟਾਫ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਉਸ ਬੰਦੇ ਨੂੰ ਮੁੜ ਹੋਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਿਵੇਂ ਹੀ ਵਿਅਕਤੀ ਨੂੰ ਹੋਸ਼ ਆਇਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਘਟਨਾ ਸੱਚਮੁੱਚ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਬਹੁਤ ਜ਼ਿਆਦਾ ਉਤੇਜਨਾ ਅਤੇ ਤਣਾਅ ਦੋਵੇਂ ਹੀ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੇ ਹਨ, ਜਿਵੇਂ ਕਿ ਇਸ ਕੇਸ ਵਿੱਚ ਹੋਇਆ ਹੈ।Related