Skip to content
ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ ਜਾਨਾਂ ਵੀ ਗੁਆ ਰਹੇ ਹਨ। ਅਜਿਹੀ ਹੀ ਮੰਦਭਾਗੀ ਖ਼ਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ। ਜਿਥੇ ਪੰਜਾਬੀ ਟਰੱਕ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸਾਲ 2012 ‘ਚ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ, ਜਿਥੇ ਹੁਣ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਅਜੇ ਤੱਕ ਕੁਆਰਾ ਸੀ।
ਮ੍ਰਿਤਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅੱਤੋਵਾਲ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ 23 ਅਪ੍ਰੈਲ ਨੂੰ ਅਮਰੀਕਾ ‘ਚ ਹੀ ਕਿਸੇ ਹੋਰ ਟਰੱਕ ਡਰਾਈਵਰ ਨਾਲ ਉਸ ਦੀ ਬਹਿਸ ਹੋ ਗਈ। ਉਸ ਟਰੱਕ ਡਰਾਈਵਰ ਨੇ ਆਪਣੀ ਗੰਨ ਨਾਲ ਉਸ ਦੇ ਸਰੀਰ ‘ਚ 6 ਤੋਂ 7 ਗੋਲੀਆਂ ਦਾਗ ਦਿੱਤੀਆਂ, ਜਿਸ ਕਾਰਨ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਹੁਣ ਉਸ ਦੇ ਘਰ ਵਿਚ ਵਿਧਵਾ ਮਾਂ ਰਹਿ ਗਈ ਹੈ।
Post Views: 2,139
Related