Skip to content
ਕਾਰਤਿਕ ਮਾਸ ਦੀ ਪਾਵਨ ਬੇਲਾ ’ਚ ਸ੍ਰੀ ਗੌਰ ਹਰਿ ਸੰਕੀਰਤਨ ਮੰਡਲ ਵੱਲੋਂ ਮੰਗਲਮਈ ਪ੍ਰਭਾਤਫੇਰੀ ਦਾ ਆਯੋਜਨ, ਰਾਧਾ ਰਾਣੀ ਦੇ ਭਜਨਾਂ ’ਤੇ ਝੂਮੇ ਸ਼ਰਧਾਲੂ
ਨਵੀਨ ਪੁਰੀ/ਅਰਸ਼ਦੀਪ ਸਿੰਘ ਕਾਲੜਾ। ਸ੍ਰੀ ਗੌਰ ਹਰਿ ਸੰਕੀਰਤਨ ਮੰਡਲ ਵੱਲੋਂ ਕਾਰਤਿਕ ਮਾਸ ਦੀ ਪਾਵਨ ਬੇਲਾ ਦੌਰਾਨ ਲੰਮਾ ਪਿੰਡ ਵਿਖੇ ਵਿੱਕੀ ਕੌਸ਼ਲ ਦੇ ਨਿਵਾਸ ਸਥਾਨ ਤੋਂ ਮੰਗਲਮਈ ਪ੍ਰਭਾਤਫੇਰੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਦਾ ਮਾਹੌਲ ਰਾਧਾ ਰਾਣੀ ਦੇ ਜੈਕਾਰਿਆਂ ਅਤੇ ਭਗਤੀਮਈ ਸੰਕੀਰਤਨ ਨਾਲ ਗੂੰਜ ਉੱਠਿਆ।
ਸੰਕੀਰਤਨ ਦੀ ਸ਼ੁਰੂਆਤ ਵਿਸ਼ਾਲ ਢੱਲ, ਦੀਪਕ ਸ਼ਰਮਾ, ਬੌਬੀ ਮਹਿਤਾ, ਸਨੀ ਦੂਆ, ਗੋਬਿੰਦ ਸ਼ਰਮਾ ਅਤੇ ਹਰਸ਼ ਸ਼ਰਮਾ ਵੱਲੋਂ ਮੰਗਲਾਚਰਨ, ਗੁਰੂ ਵੰਦਨਾ, ਵੈਸ਼ਨਵ ਵੰਦਨਾ, ਪੰਚਤੱਤਵ, ਰਾਧਾ ਕੁੰਡ ਤਟ, ਕੁੰਜ ਕੁਟੀਰ, ਗੋਵਰਧਨ ਪਰਬਤ ਅਤੇ ਯਮੁਨਾ ਤੀਰ ਦੇ ਗੁਣਗਾਨ ਨਾਲ ਕੀਤੀ ਗਈ।
ਇਸ ਮੌਕੇ ਦੀਪਕ ਸ਼ਰਮਾ ਨੇ ਦੱਸਿਆ ਕਿ ਅੱਜ ਦਾ ਦਿਨ ਬਹੁਤ ਹੀ ਮੰਗਲਮਈ ਤਿਥੀ ਬਹੁਲਾਅਸ਼ਟਮੀ ਦਾ ਹੈ, ਜਿਸ ਨੂੰ ਰਾਧਾ ਕੁੰਡ ਪ੍ਰਗਟ ਤਿਥੀ ਵੀ ਕਿਹਾ ਜਾਂਦਾ ਹੈ। ਇਸ ਪਵਿੱਤਰ ਦਿਹਾੜੇ ’ਤੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ੍ਰੀ ਗਿਰਿਰਾਜ ਜੀ ਦੀ ਪਰਿਕਰਮਾ ਕਰਨ ਅਤੇ ਰਾਧਾ ਕੁੰਡ ਤੇ ਸ਼ਿਆਮ ਕੁੰਡ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਵੇਦਾਂ ਅਤੇ ਸੰਤ-ਮਹਾਂਪੁਰਸ਼ਾਂ ਵੱਲੋਂ ਵੀ ਇਸ ਪਵਿੱਤਰ ਤਿਥੀ ਦੀ ਮਹਿਮਾ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ।
ਇਸ ਦੌਰਾਨ ਸਨੀ ਦੂਆ ਨੇ ‘ਰਾਧੇ-ਰਾਧੇ, ਰਾਧੇ, ਵ੍ਰਿੰਦਾਵਨ ਵਿਲਾਸਿਨੀ ਰਾਧੇ-ਰਾਧੇ’ ਦੇ ਸੰਕੀਰਤਨ ਨਾਲ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸ਼ੁਭਮ ਸ਼ਰਮਾ ਨੇ ‘ਤਿੰਨ ਲੋਕ ਤੋਂ ਨਿਆਰੀ, ਰਾਧਾ ਰਾਣੀ ਹਮਾਰੀ’ ਦੇ ਪ੍ਰੇਮਮਈ ਭਜਨ ਨਾਲ ਪੂਰੇ ਇਲਾਕੇ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਉੱਥੇ ਹੀ ਵਿਸ਼ਾਲ ਢੱਲ ਨੇ ‘ਵ੍ਰਿੰਦਾਵਨ, ਵ੍ਰਿੰਦਾਵਨ ਜਾਣੇ ਕੋ ਦਿਲ ਚਾਹਤਾ ਹੈ’ ਅਤੇ ‘ਵ੍ਰਿੰਦਾਵਨ ਧਾਮ ਅਪਾਰ, ਜਪੇ ਜਾ ਰਾਧੇ-ਰਾਧੇ’ ਦੇ ਸੰਕੀਰਤਨ ਰਾਹੀਂ ਸੰਗਤ ਨੂੰ ਖੂਬ ਝੂਮਣ ਲਾਇਆ। ਸਾਰੇ ਸ਼ਰਧਾਲੂ ਰਾਧਾ ਰਾਣੀ ਦੇ ਨਾਮ ਦਾ ਆਨੰਦ ਮਾਣਦੇ ਹੋਏ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ।
ਕੌਸ਼ਲ ਪਰਿਵਾਰ ਦੇ ਨਿਵਾਸ ਸਥਾਨ ਤੋਂ ਸ਼ੁਰੂ ਹੋਈ ਇਹ ਪ੍ਰਭਾਤਫੇਰੀ ਪੂਰੇ ਨਗਰ ਦੀ ਪਰਿਕਰਮਾ ਕਰਦੀ ਹੋਈ ਵਰਿੰਦਰ ਚੌਧਰੀ, ਲੰਮਾ ਪਿੰਡ ਸ਼ਿਵ ਮੰਦਰ, ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਡਲ ਪ੍ਰਧਾਨ ਮੋਹਿੰਦਰ ਮਿੰਦੀ, ਰਮੇਸ਼ ਕਾਲੀਆ ਅਤੇ ਸਨੀ ਢੱਲ ਦੇ ਘਰਾਂ ਤੋਂ ਹੁੰਦੀ ਹੋਈ ਮੁੜ ਕੌਸ਼ਲ ਨਿਵਾਸ ਵਿਖੇ ਪਹੁੰਚੀ, ਜਿੱਥੇ ਹਰੇ ਕ੍ਰਿਸ਼ਨਾ ਮਹਾਮੰਤਰ ਦੇ ਸੰਕੀਰਤਨ ਨਾਲ ਪ੍ਰਭਾਤਫੇਰੀ ਦੀ ਸਮਾਪਤੀ ਹੋਈ।
ਇਸ ਮੌਕੇ ਸ਼ਰਧਾਲੂਆਂ ਵੱਲੋਂ ਸੰਕੀਰਤਨ ਪਾਰਟੀ ਅਤੇ ਸੰਗਤ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਠਾਕੁਰ ਜੀ ਦੀ ਪਾਲਕੀ ਦੀ ਸੇਵਾ ਕਾਰਤਿਕ ਕੌਸ਼ਲ ਅਤੇ ਵਾਸੂ ਕੌਸ਼ਲ ਵੱਲੋਂ ਨਿਭਾਈ ਗਈ।
ਇਸ ਮੰਗਲਮਈ ਪ੍ਰਭਾਤਫੇਰੀ ਨੂੰ ਸਫ਼ਲ ਬਣਾਉਣ ਵਿੱਚ ਪੁਨੀਤ ਠਾਕੁਰ, ਅਸ਼ਵਨੀ ਸੇਠੀ, ਸਾਹਿਲ, ਲੱਕੀ, ਗੋਬਿੰਦ ਸ਼ਰਮਾ, ਆਕਾਸ਼ ਮਲਹੋਤਰਾ, ਹਰਸ਼ ਸ਼ਰਮਾ, ਸਨੀ ਦੂਆ, ਦੀਪਕ ਸ਼ਰਮਾ, ਬੌਬੀ ਮਹਿਤਾ, ਰਾਕੇਸ਼ ਮੱਗੋ, ਸ਼ੁਭਮ ਸ਼ਰਮਾ, ਵਿਕਾਸ ਵਰਮਾ, ਸੋਨੂੰ ਅਗਰਵਾਲ, ਰੂਪੇਸ਼ ਸੱਦੀ, ਮੋਹਿਤ, ਈਸ਼ਾਨ, ਵਿਕਰਮ ਕੌਸ਼ਲ, ਰਾਕੇਸ਼ ਕਸ਼ਯਪ, ਪਿਆਰਾ ਸਿੰਘ, ਰਮੇਸ਼ ਕਾਲੀਆ, ਅਭੀ, ਸਨੀ ਢੱਲ, ਪੱਪੀ, ਵਿਜੇ ਪ੍ਰਭਾਕਰ, ਅੰਜੂ ਕੌਸ਼ਲ, ਸਲੋਨੀ ਕੌਸ਼ਲ, ਮਿੰਦੀ, ਗੀਤਾ ਕਸ਼ਯਪ, ਦੀਦੀ ਮੱਗੋ, ਪਾਰਵਤੀ, ਸੀਮਾ ਸਹਿਗਲ, ਅੰਜੂ ਅਤੇ ਨਿਸ਼ੀ ਸਮੇਤ ਵੱਡੀ ਗਿਣਤੀ ਵਿੱਚ ਧਰਮ ਪ੍ਰੇਮੀਆਂ ਨੇ ਆਪਣਾ ਸਹਿਯੋਗ ਦਿੱਤਾ।
ਮੰਡਲ ਦੇ ਸੀਨੀਅਰ ਅਹੁਦੇਦਾਰ ਆਕਾਸ਼ ਮਲਹੋਤਰਾ ਨੇ ਦੱਸਿਆ ਕਿ ਆਉਣ ਵਾਲੀਆਂ ਪ੍ਰਭਾਤਫੇਰੀਆਂ ਮੰਗਲਵਾਰ ਨੂੰ ਇੰਦਰਪ੍ਰਸਥ ਮੁਹੱਲਾ, ਬੁੱਧਵਾਰ ਨੂੰ ਹਰਕਿਸ਼ਨ ਨਗਰ (ਨੇੜੇ ਬਸਤੀ ਗੁਜ਼ਾਂ) ਅਤੇ ਵੀਰਵਾਰ ਨੂੰ ਮਥੁਰਾ ਨਗਰ, ਸੋਢਲ ਰੋਡ ਤੋਂ ਕੱਢੀਆਂ ਜਾਣਗੀਆਂ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਕਾਰਤਿਕ ਮਾਸ ਦੀਆਂ ਇਨ੍ਹਾਂ ਪਵਿੱਤਰ ਪ੍ਰਭਾਤਫੇਰੀਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ, ਪ੍ਰਭੂ ਦਾ ਸਿਮਰਨ ਕਰਨ ਅਤੇ ਪੁੰਨ ਦੇ ਭਾਗੀ ਬਣਨ।
Related