ਮਲੇਰਕੋਟਲਾ , 23 ਜੁਲਾਈ (ਮੱਖਣ ਗਰਗ): ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਰਜਿ:118 ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲਾ ਮਲੇਰਕੋਟਲਾ ਦੇ ਆਗੂ ਵਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਡੀਸੀ ਮਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ।ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ, ਸੂਬਾ ਸਹਾਇਕ ਕੈਸੀਆਰ ਮੱਖਣ ਗਰਗ ਮਲੇਰਕੋਟਲਾ ਅਤੇ ਬਲਾਕ ਪ੍ਰਧਾਨ ਸੁਦਾਗਰ ਅਲੀ, ਕਰਮਜੀਤ ਰਟੌਲਾਂ , ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਰਕਫੈੱਡ ਦੇ ਅਧਾਰ ਤੇ 68000 ਪ੍ਰਤੀ ਮਹੀਨਾ ਮਾਣ ਭੱਤਾ ਬਿਜਲੀ ਦਾ ਬਿੱਲ ਦੁਕਾਨ ਦਾ ਕਿਰਾਇਆ ਡੀਪੂ ਹੋਲਡਰਾਂ ਨੂੰ ਦਿੱਤਾ ਜਾਵੇ , ਲੰਮੇ ਸਮੇਂ ਤੋਂ ਬੰਦ ਪਈਆਂ ਸਪਲਾਈਆਂ ਬਹਾਲ ਕੀਤੀਆਂ ਜਾਣ ਉਹਨਾਂ ਕਿਹਾ ਕਿ ਡਿੱਪੂਆਂ ਤੇ ,ਚੀਨੀ , ਘਿਓ ਦਾਲਾਂ, ਰਸੋਈ ਦਾ ਸਾਰਾ ਸਮਾਨ,ਗੈਸ ਸਿਲੰਡਰ, ਕੱਪੜਾ ਆਦਿ ਪੰਜਾਬ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਡਿਪੂਆਂ ਰਾਹੀਂ ਵੰਡਿਆਂ ਜਾਵੇ। ਉਨ੍ਹਾਂ ਕਿਹਾ ਕਿ (ਈ ਕੇ ਵਾਈ ਸੀ) ਦੇ ਕੰਮ ਦਾ ਮਿਹਨਤਾਂ ਡੀਪੂ ਹੋਲਡਰਾਂ ਨੂੰ ਦਿੱਤਾ ਜਾਵੇ, ਡਿਪੂ ਹੋਲਡਰਾਂ ਨੂੰ ਬੀਐਲਓ ਦਾ ਕੰਮ ਦਿੱਤਾ ਜਾਵੇ, ਡੀਪੂ ਹੋਲਡਰਾਂ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਘੇਰੇ ਵਿੱਚ ਲਿਆਂ ਜਾਵੇ ।ਉਨ੍ਹਾਂ ਨੇ ਕਿਹਾ ਕਿ ਮੰਗਾਂ ਨਾ ਮੰਨਣ ‘ਤੇ ਪੰਜਾਬ ਦੇ ਸਮੂਹ 18500 ਡਿੱਪੂ ਹੋਲਡਰਾਂ ਵੱਲੋ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਜਲਦੀ ਹੀ ਘੇਰਿਆ ਜਾਵੇਗਾ। ।ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ, ਸੂਬਾ ਸਹਾਇਕ ਕੈਸ਼ੀਅਰ ਮੱਖਣ ਗਰਗ, ਬਲਾਕ ਮਲੇਰਕੋਟਲਾ ਦੇ ਪ੍ਰਧਾਨ ਸੁਦਾਗਰ ਅਲੀ, ਪ੍ਰਧਾਨ ਕਰਮਜੀਤ ਸਿੰਘ ਰਟੌਲਾਂ, ਕੇਵਲ ਕ੍ਰਿਸ਼ਨ ਧਨੋਂ,ਰੋਜੀ ਨਰੀਕੇ,ਨਜ਼ੀਰ ਬਿੰਜੋਕੀ, ਬੱਗਾ ਕੇਲੋਂ, ਬਿੱਕਰ ਸਿੰਘ ਰਾੜਵਾ, ਹਰਜਿੰਦਰ ਸਿੰਘ ਸਹੇਕੇ ਵਿਜੈ ਕੁਮਾਰ,ਬੱਬੀ, ਫਤਿਹ ਸਿੰਘ,ਸੰਦੀਪ ਸਿੰਘ ਆਦਮਵਾਲ, ਚਰਨਜੀਤ ਸਿੰਘ ਹਥਨ, ਅਸ਼ੋਕ ਕੁਮਾਰ ਸੱਦੋਪੁਰ, ਅਰਸ਼ਦ ਖਾਂ,ਸੰਦੀਪ ਸਿੰਘ ਆਦਮਵਾਲ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਹੋਏ ।