
Skip to content
ਜਲੰਧਰ (ਵਿੱਕੀ ਸੂਰੀ) : ਪਿਛਲੇ ਦਿਨੀ ਭਗਵਾਨ ਮੰਦਰ ਦੇ ਪ੍ਰਧਾਨ ਮਾਲਟੂ ਝੁਲਕਾ (ਪ੍ਰਧਾਨ) ਅਤੇ ਦਵਿੰਦਰ ਗੁਪਤਾ (ਸੈਕਟਰੀ) ਜੀ ਨੇ ਆਪਣੇ ਕਿਸੇ ਨਿੱਜੀ ਕਾਰਨ ਕਰਕੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਰਾਜਕੁਮਾਰ ਭੱਲਾ (ਚੇਅਰਮੈਨ) ਵੱਲੋ ਅਸਤੀਫਾ ਮਨਜ਼ੂਰ ਕੀਤਾ ਗਿਆ। ਭਗਵਾਨ ਮੰਦਰ ਕਮੇਟੀ ਦੇ ਚੇਅਰਮੈਨ ਰਾਜਕੁਮਾਰ ਭੱਲਾ ਨੇ ਸੁਰਿੰਦਰ ਸ਼ਰਮਾ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਅਤੇ ਆਪਣੀ ਟੀਮ ਦਾ ਗਠਨ ਕਰਨ ਲਈ ਕਿਹਾ। ਸੁਰਿੰਦਰ ਸ਼ਰਮਾ (ਪੱਪੂ) ਨੇ ਵੀ ਵਿਸ਼ਵਾਸ਼ ਦਵਾਇਆ ਕਿ ਉਹ ਆਪਣੇ ਅਹੁਦੇ ਦੀ ਸ਼ਾਨ ਨੂੰ ਕਾਇਮ ਰੱਖਣਗੇ ਅਤੇ ਦੇਸ਼ ਭਰ ਵਿਚ ਆਪਣੀ ਟੀਮ ਦਾ ਵਿਸਥਾਰ ਕਰਨਗੇ।ਇਸ ਖੁਸ਼ੀ ਦੇ ਮੌਕੇ ਤੇ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਨੇ ਸੁਰਿੰਦਰ ਸ਼ਰਮਾ (ਪੱਪੂ) ਜੀ ਨੂੰ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ ਅਤੇ ਇਲਾਕੇ ਦੇ ਲੋਕਾਂ ਨੇ ਵੀ ਸੁਰਿੰਦਰ ਸ਼ਰਮਾ (ਪੱਪੂ) ਜੀ ਨੂੰ ਮੁਬਾਰਕਬਾਦ ਦਿੱਤੀ। ਲਾਲਾ ਹੁਕਮ ਚੰਦ ਸੂਰੀ ਵੈਲਫੇਅਰ ਸੋਸਾਇਟੀ ਅਤੇ ਇਮਲੀ ਵਾਲਾ ਮੰਦਰ ਦੇ ਸਮੂੰਹ ਮੇਮ੍ਬਰਾਂ ਵੱਲੋਂ ਵੀ ਸੁਰਿੰਦਰ ਸ਼ਰਮਾ (ਪੱਪੂ) ਨੂੰ ਮੁਬਾਰਕਬਾਦ ਦਿੱਤੀ ਗਈ।ਪਿੰਡ ਰੰਧਾਵਾ ਬਾਬਾ ਕਲਾ ਸਲਾ ਜੀ ਦੇ ਡੇਰੇ ਵੱਲੋ ਵੀ ਸੁਰਿੰਦਰ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਅਨੂਪ ਜੈਰਥ ਜੀ, ਪਿੰਕੀ ਝੁਲਕਾ ਜੀ, ਜਯੋਤੀ ਜੀ, ਰੈਂਬੋ ਜੀ, ਸਿਕਾ ਜੀ, ਕਤੀਆਲ ਜੀ, ਗੁਪਤਾ ਜੀ, ਬਿੱਲਾ ਜੀ ਆਦਿ ਸ਼ਾਮਿਲ ਸਨ।Related