
Skip to content

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਰਵਨੀਤ ਬਿੱਟੂ ਨੂੰ ਐਸਸੀ ਕਮਿਸ਼ਨ ਵੱਲੋਂ 4 ਧਾਰਮਿਕ ਸਥਾਨਾਂ ’ਤੇ ਸਿਰ ਝੁਕਾਉਣ ਦੇ ਹੁਕਮ
ਚੰਡੀਗੜ੍ਹ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਐਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ, ਜਿੱਥੇ ਪੁਲਿਸ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ਦੀ ਸੁਣਵਾਈ ਹੋਈ। ਸੁਣਵਾਈ ਤੋਂ ਬਾਅਦ ਕਮਿਸ਼ਨ ਨੇ ਉਨ੍ਹਾਂ ਨੂੰ ਚਾਰ ਧਾਰਮਿਕ ਸਥਾਨਾਂ ’ਤੇ ਸਿਰ ਝੁਕਾ ਕੇ ਅਸ਼ੀਰਵਾਦ ਲੈਣ ਦੇ ਨਿਰਦੇਸ਼ ਦਿੱਤੇ ਹਨ।
ਇਨ੍ਹਾਂ ਸਥਾਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਫਿਲੌਰ ਦਾ ਡੇਰਾ ਬ੍ਰਹਮਦਾਸ, ਭਗਵਾਨ ਵਾਲਮੀਕਿ ਜੀ ਦਾ ਡੇਰਾ ਰਾਮਤੀਰਥ ਅਤੇ ਡੇਰਾ ਬੱਲਾਂ ਸ਼ਾਮਲ ਹਨ।
ਬਿੱਟੂ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਲਈ ਸਤਿਕਾਰਯੋਗ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਵਿਚਾਰ-ਵਟਾਂਦਰਾ ਜਾਰੀ ਹੈ ਕਿ ਉਹ ਮੰਤਰੀ ਅਹੁਦੇ ’ਤੇ ਰਹਿਣਗੇ ਜਾਂ ਨਹੀਂ। ਉਨ੍ਹਾਂ ਨੇ ਪੰਜਾਬ ਦੀ ਸਥਿਤੀ ਅਤੇ ਸਰਕਾਰੀ ਫੈਸਲਿਆਂ ਬਾਰੇ ਵੀ ਟਿੱਪਣੀ ਕੀਤੀ।

Related